← ਪਿਛੇ ਪਰਤੋ
ਕਪੂਰਥਲਾ : ਸ਼ੱਕੀ ਹਲਾਤਾਂ 'ਚ ਕਾਰ 'ਚੋਂ ਨੌਜਵਾਨ ਦੀ ਮਿਲੀ ਲਾਸ਼
ਬਲਵਿੰਦਰ ਸਿੰਘ ਧਾਲੀਵਾਲ ਕਪੂਰਥਲਾ 3 ਮਈ 2025 ਬੀਤੀ ਸ਼ਾਮ ਪਿੰਡ ਲਖਣ ਕੇ ਪੱਡਾ- ਗਡਾਣੀ ਰੋਡ ਤੇ ਸ਼ਮਸ਼ਾਨ ਘਾਟ ਨੇੜੇ ਕਾਰ ਚੋਂ ਸ਼ੱਕੀ ਹਾਲਾਤਾਂ ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਇਸ ਸਬੰਧੀ ਪਿੰਡ ਲੱਖਣ ਕੇ ਪੱਡਾ ਵਾਸੀਆਂ ਨੂੰ ਪਤਾ ਲੱਗਣ ਤੇ ਉਹਨਾਂ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ ਤੇ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਗਈ ਇਸ ਦੌਰਾਨ ਪਰਿਵਾਰਕ ਮੈਬਰ ਤੇ ਪੁਲਿਸ ਮੌਕੇ ਤੇ ਪੁਜੀ।ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਕੀਰਤ ਸਿੰਘ ਗੋਰਾ, (19) ਪੁੱਤਰ ਜੋਗਿੰਦਰ ਸਿੰਘ ਵਾਸੀ ਸੈਤਪੁਰ ਵਜੋ ਹੋਈ ਹੈ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਸੁਭਾਨਪੁਰ ਹਸਪਤਾਲ ਲਜਾਇਆ ਗਿਆ ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮਾਮਲੇ ਦੀ ਜਾਂਚ ਕਰ ਰਹੇ ਏ ਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਿ ਲਾਸ਼ ਨੂੰ ਕਬਜ਼ੇ ਚ ਲੈ ਕੇ ਕਪੂਰਥਲਾ ਮੋਰਚਰੀ ਚ ਰਖਵਾਇਆ ਜਾ ਰਿਹਾ ਹੈ ਪੋਸਟ-ਮਾਰਟਮ ਰਿਪੋਟ ਤੋ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗੇਗਾ ਜਾਣਕਾਰੀ ਦਿੰਦੇ ਹੋ ਪਿੰਡ ਲਖਣ ਕੇ ਪੱਡਾ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦੱਸਿਆ ਕਿ ਉਕਤ ਕਾਰ ਦੁਪਹਿਰ 12 ਵਜੇ ਦੀ ਗਡਾਣੀ ਰੋਡ ਸ਼ਮਸ਼ਾਨ ਘਾਟ ਕੋਲ ਖੜੀ ਸੀ ਅਤੇ ਦੇਰ ਸ਼ਾਮ ਗੱਡੀ ਉੱਥੇ ਖੜੀ ਹੋਣ ਤੇ ਉੱਥੇ ਜਾ ਕੇ ਜਾਂਚ ਕੀਤੀ ਤਾਂ ਪੁਲਿਸ ਨੂੰ ਦੱਸਿਆ ਗਿਆ
Total Responses : 474