ਪੀ.ਓ ਸਟਾਫ ਲੁਧਿਆਣਾ ਹੋਇਆ ਸਰਗਰਮ, ਭਗੌੜੇ ਦੋਸ਼ੀ ਨੂੰ ਕੀਤਾ ਅਦਾਲਤ ਚ ਪੇਸ਼
ਸੁਖਮਿੰਦਰ ਭੰਗੂ
ਲੁਧਿਆਣਾ 25 ਮਾਰਚ 2025ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਕਮਿਸ਼ਨਰੇਟ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ ਲੁਧਿਆਣਾ ਅਤੇ ਰਜੇਸ਼ ਕੁਮਾਰ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਸਪੈਸ਼ਲ ਬ੍ਰਾਂਚ ਐਂਡ ਕ੍ਰੀਮੀਨਲ ਇੰਟੈਲੀਜੈਂਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਚਾਰਜ, ਪੀ.ਓ ਸਟਾਫ, ਲੁਧਿਆਣਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਇੱਕ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਲਤ ਵਿੱਚ ਵਿਚ ਪੇਸ਼ ਕੀਤਾ।
ਮੁਕਦਮਾ ਨੰਬਰ 246 ਮਿਤੀ 30.08.2014 ਅ /ਧ 452,323,506,34 ਭਾਰਤੀ ਦੰਡਾਵਲੀ , ਫੋਕਲ ਪੁਆਇੰਟ, ਲੁਧਿਆਣਾ ਵਿੱਚ ਮਾਨਯੋਗ ਅਦਾਲਤ ਮਿਸ ਨਵਜੋਤ ਕੌਰ ਜੇ.ਐਮ.ਆਈ.ਸੀ ਲੁਧਿਆਣਾ ਜੀ ਵੱਲੋਂ ਮਿਤੀ 30.04.2022 ਨੂੰ ਪੀ.ਓ ਕਰਾਰ ਕੀਤਾ ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਹਰਜਿੰਦਰ ਸਿੰਘ ਵਾਸੀ ਮਕਾਨ ਨੰਬਰ 789, ਪਿੰਡ ਢੰਡਾਰੀ ਕਲਾਂ, ਮੈਨ ਰੋਡ, ਰਾਜਾ ਮੈਡੀਕਲ ਸਟੋਰ, ਥਾਣਾ ਫੋਕਲ ਪੁਆਇੰਟ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪਰ ਸਾਲ 2014 ਵਿੱਚ ਉਕਤ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਮਾਨਯੋਗ ਅਦਾਲਤ ਵਿੱਚੋਂ ਤਰੀਕ ਪੇਸ਼ੀ ਪਰ ਨਾਂ ਜਾਣ ਕਰਕੇ ਭਗੌੜਾ . ਚੱਲਦਾ ਆ ਰਿਹਾ ਹੈ। ਦੋਸ਼ੀ ਕਿਸੇ ਹੋਰ ਕੇਸ ਵਿੱਚ ਕੇਂਦਰੀ ਜੇਲ ਲੁਧਿਆਣਾ ਅੰਦਰ ਬੰਦ ਹੈ, ਜਿਸਨੂੰ ਸ:ਥ ਸਰਵਣ ਸਿੰਘ ਨੰਬਰ 1272/ਲੁਧਿ: ਪੀ.ਓ ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਪ੍ਰੌਡਕਸ਼ਨ ਵਰੰਟ ਤੇ ਕੇਂਦਰੀ ਜੇਲ ਲੁਧਿਆਣਾ ਤੋਂ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ।