ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸੱਤ ਦਿਨ ਦਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2025:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਨਐਸਐਸ ਯੂਨਿਟ ਵੱਲੋਂ ਐਨਐਸਐਸ ਪ੍ਰੋਗਰਾਮ ਅਫਸਰ ਡਾ. ਸਵਾਤੀ ਬਾਂਸਲ ਦੀ ਅਗਵਾਈ ਹੇਠ 15 ਮਾਰਚ ਤੋਂ 23 ਮਾਰਚ 2025 ਤੱਕ 7 ਦਿਨਾਂ ਦਾ ਵਿਸ਼ੇਸ਼ ਕੈਂਪ ਲਾਇਆ ਜਿਸ ਵਿੱਚ 50 ਵਲੰਟੀਅਰਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਉੱਘੀਆਂ ਸ਼ਖਸੀਅਤਾਂ ਦੁਆਰਾ ਭਾਸ਼ਣ, ਸਫਾਈ ਮੁਹਿੰਮ ਅਤੇ ਗੋਦ ਲਏ ਪਿੰਡਾਂ ਵਿੱਚ ਬਜ਼ੁਰਗਾਂ ਨੂੰ ਡਿਜੀਟਲ ਮਾਰਕੀਟਿੰਗ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਗਈ। ਰੈੱਡ ਕਰਾਸ ਸੋਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਐਨਐਸਐਸ ਵਲੰਟੀਅਰਾਂ ਦੁਆਰਾ ਸਫਾਈ ਅਤੇ ਸਿਹਤ ਪ੍ਰਤੀ ਜਾਗਰੂਕਤਾ ਲਈ ਡੈੱਫ ਐਂਡ ਡੰਬ ਬੱਚਿਆਂ ਦੇ ਸਕੂਲ, ਪ੍ਰਯਾਸ ਸਕੂਲ ਅਤੇ ਸਲੱਮ ਏਰੀਆ ਵਿੱਚ ਬੈਂਬੂ ਸਕੂਲ ਦੀ ਵਿਜਿਟ ਕੀਤੀ ਗਈ।
ਕੈਂਪ ਦੌਰਾਨ ਵਲੰਟੀਅਰਾਂ ਨੇ ਰੈੱਡ ਕਰਾਸ ਭਵਨ ਵਿਖੇ ਇੱਕ ਮੁੱਢਲੀ ਸਹਾਇਤਾ ਵਰਕਸ਼ਾਪ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਅਤੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਵਲੰਟੀਅਰਾਂ ਨੂੰ ਫ਼ਸਟ ਏਡ, ਸਿਹਤ ਸੰਭਾਲ ਅਤੇ ਰੈੱਡ ਕਰਾਸ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਜੈਵਿਕ ਭੋਜਨ ਦੀ ਵਰਤੋਂ ਬਾਰੇ ਵਰਕਸ਼ਾਪ ਵਿੱਚ ਵੀ ਹਿੱਸਾ ਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੰਦੀਪ ਕਾਂਸਲ, ਰਜਿਸਟਰਾਰ ਗੁਰਿੰਦਰ ਪਾਲ ਸਿੰਘ ਅਤੇ ਐਨਐਸਐਸ ਕੋਆਰਡੀਨੇਟਰ ਡਾ. ਮੀਨੂੰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸਵੈ-ਇੱਛਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।