ਵੱਡੀ ਖ਼ਬਰ: ਹੁਣ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮਲ 'ਚ ਬਲਾਸਟ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ, 17 ਫਰਵਰੀ 2025- ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮਲ ਵਿੱਚ ਇੱਕ ਘਰ ਦੇ ਬਾਹਰ ਬਲਾਸਟ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਲਾਸਟ ਬਹੁਤ ਜਿਆਦਾ ਨਹੀਂ ਹੋਇਆ, ਪਰ ਘਰ ਵਿੱਚ ਕਾਫ਼ੀ ਤੋੜ-ਫੋੜ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਸਮੇਤ ਫੋਰੈਂਸਿੰਗ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਲ ਅਤੇ ਉਨ੍ਹਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਹਿਲਾਂ ਵੀ ਅਜਿਹੇ ਬਲਾਸਟ ਪੁਲਿਸ ਚੌਂਕੀਆਂ ਤੇ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਜਿਆਦਾਤਰ ਬਲਾਸਟ ਸਰਹੱਦੀ ਜਿਲ੍ਹਿਆਂ ਦੇ ਅੰਦਰ ਹੀ ਹੋਏ ਹਨ।