ਚਿਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ਬੇਆਸਰਾ ਮਹਿਲਾਵਾਂ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ ਕਰਵਾਇਆ ਮਾਸਿਕ ਰਾਸ਼ਨ ਵੰਡ ਸਮਾਗਮ
ਵਿਨੋਦ ਕੁਮਾਰ ਮਹਾਜਨ ਅਤੇ ਸ਼੍ਰੀਮਤੀ ਵੇਦ ਕੁਮਾਰੀ ਜੀ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ 13 ਫਰਵਰੀ ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ਬੇਆਸਰਾ ਮਹਿਲਾਵਾਂ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ 17 ਵੇਂ ਸਾਲ ਦਾ 10ਵਾਂ ( 202ਵਾਂ ) ਮਾਸਿਕ ਰਾਸ਼ਨ ਵੰਡ ਸਮਾਗਮ ਸਥਾਨਕ ਕਾਮਰੇਡ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਕਰਵਾਇਆਂ ਗਿਆ । ਇਸ ਸਮਾਗਮ ਦੋਰਾਨ 60 ਵਿਧਵਾ ਅੋਰਤਾ ਨੂੰ ਇਕ-ਇਕ ਹਜ਼ਾਰ ਰੁਪਏ ਦੇ ਬਰਾਬਰ ਦੀ ਰਕਮ ਦਾ ਰਾਸ਼ਨ ਦਿੱਤਾ ਗਿਆ । ਸਮਾਗਮ ਦੇ ਸ਼ੁਰੂ ਵਿੱਚ ਰਾਧਿਤਾ ਸਪੁੱਤਰੀ ਦਿਪਤੀ ਅਗਰਵਾਲ ਤੇ ਗੋਰਵ ਅਗਰਵਾਲ , ਸ਼ੀਮਤੀ ਦੀਪਤੀ ਅਗਰਵਾਲ ਅਤੇ ਤਰਿਸ਼ਾ ਵੱਲੋ ਸੁਰੀਲੀ ਅਵਾਜ ਵਿੱਚ ਗਾਏ ਭਜਨਾਂ ਨੇ ਸਮਾਗਮ ਦੇ ਮਾਹੋਲ ਨੂੰ ਭਗਤੀ ਵਾਲਾ ਬਣਾ ਦਿੱਤਾ।ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਵੱਲੋ ਗੁਰੂ ਜੀ ਦੀ ਫੋਟੋ ਉੱਪਰ ਹਾਰ ਪਾ ਕੇ ਅਤੇ ਜੋਤ ਰੋਸ਼ਣ ਕਰਕੇ ਸਮਾਗਮ ਸ਼ੁਰੂ ਕੀਤਾ ਗਿਆ । ਸ਼੍ਰੀ ਹੀਰਾ ਅਰੋੜਾ ਨੇ ਸਮਾਗਮ ਵਿੱਚ ਹਾਜ਼ਰ ਸਭ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮਿਸ਼ਨ ਵੱਲੋ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਗੁਰਦਾਸਪੁਰ ਵਿੱਚ ਮਿਸ਼ਨ ਦੀ ਸਥਾਪਨਾ ( 2 ਫਰਵਰੀ 2025 ) ਦੇ ਪੂਰੇ ਹੋਣ ਤੇ ਭਗਵਾਨ ਦਾ ਧੰਨਵਾਦ ਕਰਦਿਆਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕੇ ਕੇ ਸ਼ਰਮਾ ਨੇ ਵਿਚਾਰ ਚਰਚਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਹਿਯੋਗ ਲੈ ਰਹੀਆਂ 90 ਪ੍ਰਤੀਸ਼ਤ ਔਰਤਾਂ ਆਤਮ ਨਿਰਭਰ ਹੋ ਚੁੱਕੀਆਂ ਹਨ।
ਬਿਊਟੀ ਪਾਰਲਰ ਦੇ ਕੰਮ ਦੀ ਟ੍ਰੇਨਿੰਗ ਲੈ ਰਹੀ ਇੱਕ ਔਰਤ ਜੋ ਕੰਮ ਸਿੱਖ ਚੁੱਕੀ ਹੈ ਨੂੰ ਪਾਰਲਰ ਚੈਅਰ ਲੈ ਕੇ ਦੇਣ ਦਾ ਭਰੋਸਾ ਦਿੱਤਾ ਤਾਂ ਜੋ ਉਹ ਅੋਰਤ ਆਪਣੇ ਪੈਰਾਂ ਤੇ ਖੜ੍ਹੇ ਹੋ ਸਕੇ। ਮਿਸ਼ਨ ਦੇ ਪੁਰਾਣੇ ਸਮੇਂ ਤੋ ਸਹਿਯੋਗੀ , ਦਾਨਵੀਰ ਡਾਕਟਰ ਮੋਹਿਤ ਮਹਾਜਨ ਚੈਅਰਮੈਨ ਗੋਲਡਨ ਗਰੁੱਪ ਆਫ ਇੰਸਟੀਚੂਟ ਦੇ ਧਰਮ ਪਤਨੀ ਅਨੂੰ ਮਹਾਜਨ ਪ੍ਰਧਾਨ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਨੇ ਆਪਣੀ ਨੂੰਹ ਆਯੂਸ਼ੀ ਮਹਾਜਨ ਦੇ ਨਾਲ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਮਿਸ਼ਨ ਵਲੋਂ ਅੋਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਅੋਰਤਾਂ ਨੂੰ ਆਪਣੀ ਮਨਪਸੰਦ ਮੁਤਾਬਕ ਕੰਮ ਵਿੱਚ ਲੱਗ ਕੇ ਆਪਣੇ ਆਪ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਕੇਧਵਰ ਕੌੰਡਲ ਸਾਬਕਾ ਪ੍ਰਧਾਨ ਰੋਟਰੀ ਕਲੱਬ ਗੁਰਦਾਸਪੁਰ ਸ਼ਾਮਿਲ ਹੋਏ ਉਹਨਾਂ ਨੇ ਮਿਸ਼ਨ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ 17ਵੇ ਸਾਲ ਦੇ ਮੁਕੰਮਲ ਹੋਣ ਤੇ 18 ਸਾਲ ਵਿੱਚ ਦਾਖਲ ਹੋਣ ਤੇ ਵਧਾਈ ਦਿੰਦਿਆਂ ਮਿਸ਼ਨ ਦੇ ਨਾਲ ਜੁੜੇ ਰਹਿ ਕੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਇਸ ਮੌਕੇ ਉਹਨਾਂ ਨੇ 11 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵੀ ਦਿੱਤੀ। ਵਿਸ਼ੇਸ਼ ਸੱਦੇ ਤੇ ਮਨੋਹਰ ਲਾਲ ਮਹਾਜਨ ਹਾਜ਼ਰ ਹੋਏ ਉਨ੍ਹਾਂ ਨੇ ਆਪਣੀ ਧਰਮ ਪਤਨੀ ਪਰਵੀਨ ਮਹਾਜਨ ਦੀ ਯਾਦ ਵਿੱਚ 4 ਸਲਾਈ ਮਸ਼ੀਨਾਂ ਮਿਸ਼ਨ ਨੂੰ ਭੇਟ ਕੀਤੀਆਂ ਜਿਹੜੀਆਂ ਉਨ੍ਹਾਂ ਦੇ ਸਪੁੱਤਰ ਨਿਖਿਲ ਮਹਾਜਨ ਤੇ ਨੂੰਹ ਕਿਰਤੀ ਮਹਾਜਨ ਵੱਲੋਂ ਲੋੜਵੰਦ ਅੋਰਤਾਂ ਨੂੰ ਦਿੱਤੀਆਂ ਗਈਆਂ । ਇਸ ਮੌਕੇ ਨਿਖਿਲ ਮਹਾਜਨ ਨੇ ਕਿਹਾ ਕਿ ਲੋੜਵੰਦ ਅੋਰਤਾਂ ਨੂੰ ਮੁਫ਼ਤ ਦਵਾਈਆਂ ਤੇ ਮੈਡੀਕਲ ਜਾਂਚ ਗੁਰਦਾਸਪੁਰ ਹੈਲਥ ਕੇਅਰ ਅਤੇ ਹੈਲਪਿੰਗ ਸੋਸਾਇਟੀ ਰਾਹੀਂ ਦਿੱਤੀ ਜਾਵੇਗੀ। ਇਸ ਸਮਾਗਮ ਵਿੱਚ ਸਟੇਜ ਸਕੱਤਰ ਦੇ ਫਰਜ ਅਸ਼ੋਕ ਪੂਰੀ ਨੇ ਬਹੁਤ ਹੀ ਚੰਗੇ ਢੰਗ ਨਾਲ ਨਿਭਾਏ । ਸਮਾਗਮ ਵਿੱਚ ਹਾਜ਼ਰ ਸਮੂਹ ਪ੍ਰਿੰਟ ਤੇ ਬਿਜਲਈ ਮੀਡੀਆ ਦਾ ਧੰਨਵਾਦ , ਰਾਸ਼ਣ ਵੰਡਣ , ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਨ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਨ ਦੇ ਨਾਲ ਸਮਾਗਮ ਸਮਾਪਤ ਹੋਇਆ ।