ਭਗਤ ਰਵਿਦਾਸ ਜੀ ਦਾ 648 ਵਾਂ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 13 ਫਰਵਰੀ 2025: ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਮਹੱਲਾ ਚੰਦਰਗੜ੍ਹ ਰੂਪਨਗਰ ਵੱਲੋਂ ਭਗਤ ਰਵਿਦਾਸ ਜੀ ਦਾ 648 ਪ੍ਰਕਾਸ਼ ਪੂਰਬ ਬੜੀ ਸ਼ਰਧਾ ਨਾਲ ਰਵਿਦਾਸ ਧਰਮਸ਼ਾਲਾ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪੰਥ ਪ੍ਰਸਿੱਧ ਢਾਡੀ ਜਥਾ ਸੁਖਦੇਵ ਸਿੰਘ ਬੇਲੀ ਤੇ ਸਵਰਨ ਸਿੰਘ ਭੱਟੀ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਜੀਵਨੀ ਸੁਣਾ ਕੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ,ਜਿਲ੍ਹਾ ਲੋਕ ਸਪੰਰਕ ਅਫਸਰ ਕਰਨ ਮਹਿਤਾ,ਕੌਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ,ਕੌਸਲਰਗੁਰਮੀਤ ਸਿੰਘ ਰਿੰਕੂ,ਕੌਸਲਰ ਰਾਜੇਸ਼ ਕੁਮਾਰ,ਕੌਸਲਰ ਰੇਖਾ ਤੇ ਨੌਜਵਾਨ ਆਗੂ ਭਰਤ ਸਮੇਤ ਕਈ ਸਖਸ਼ੀਅਤਾਂ ਨੇ ਹਾਜਰੀ ਭਰੀ। ਇਸ ਮੌਕੇ ਤੇ ਸਭਾ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ ਚੰਦੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੁੜਣ ਲਈ ਅਪੀਲ ਕੀਤੀ। ਇਸ ਮੌਕੇ ਤੇ ਕਾਮਰੇਡ ਗੁਰਦੇਵ ਸਿੰਘ ਬਾਗੀ,ਹਰਚਰਨ ਸਿੰਘ,ਸੁਰਜੀਤ ਲਾਲ,ਜਤਿੰਦਰ ਸਿੰਘ,ਸੰਦੀਪ ਕੁਮਾਰ,ਸੁਖਵਿੰਦਰ ਸਿੰਘ,ਵਿਵੇਕ ਬੈਂਸ,ਸਪਿੰਦਰ ਸਿੰਘ,ਐਸਡੀਓ ਵੀਰ ਸਿੰਘ,ਬਲਵਿੰਦਰ ਸਿੰਘ,ਮੰਗਤ ਰਾਮ ਆਦਿ ਹਾਜਰ ਸਨ।