ਜ਼ਿਲ੍ਹਾ ਮਾਲੇਰਕੋਟਲਾ ਦੇ ਉੱਘੇ ਸਮਾਜ ਸੇਵੀ ਕੇਸਰ ਸਿੰਘ ਭੁੱਲਰ ਨਹੀਂ ਰਹੇ, ਇਲਾਕੇ ਅੰਦਰ ਸੋਗ ਦੀ ਲਹਿਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 7 ਫਰਵਰੀ 2025 -ਪੰਜਾਬ ਭਰ ਅੰਦਰ ਸੈਂਕੜੇ ਖੂਨਦਾਨ ਕੈਂਪ ਲਾ ਕੇ ਇਕੱਠੇ ਕੀਤੇ ਖੂਨ ਨਾਲ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਂਨਾਂ ਬਚਾਉਣ ਲਈ ਮਦਦਗਾਰ ਸਾਬਿਤ ਹੋਣ ਵਾਲੇ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਹਜ਼ਾਰਾਂ ਰੁੱਖ ਲਗਾ ਕੇ ਸੰਭਾਲਣ ਵਾਲੇ ਮੈਡੀਕਲ ਕੈਂਪ ਲਗਵਾ ਕੇ ਉੱਘੇ ਸਮਾਜ ਸੇਵੀ ਕੇਸਰ ਸਿੰਘ ਭੁੱਲਰ ਬੀਤੀ ਰਾਤ ਕਰੀਬ ਸੱਤ ਵਜੇ ਆਪਣੇ ਪਰਿਵਾਰ ਅਤੇ -ਸੈਂਕੜੇ ਸ਼ਨੇਹੀਆਂ ਨੂੰ ਵਿਲਕਦਿਆਂ ਛੱਡ ਕੇ ਅਕਾਲ ਚਲਾਣਾ ਕਰ ਗਏ।ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਦੋ ਮਹੀਨੇ ਤੋਂ ਲਿਵਰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਸ੍ਰੀ ਕੇਸਰ ਸਿੰਘ ਭੁੱਲਰ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਪਿੰਡ ਭੁੱਲਰਾਂ ਨੇੜੇ ਅਮਰਗੜ੍ਹ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਮਾਜ ਸੇਵਾ ਖੇਤਰ ਦੀ ਨਾਮਵਰ ਹਸਤੀ ਸ੍ਰੀ ਕੇਸਰ ਸਿੰਘ ਭੁੱਲਰ ਦੇ ਇਸ ਫਾਨੀ ਦੁਨੀਆਂ ਨੂੰ ਛੱਡ ਕੇ ਜਾਣ ਨਾਲ ਮਲੇਰਕੋਟਲਾ ਇਲਾਕੇ ਦੇ ਸਮਾਜ ਸੇਵੀ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਅੰਦਰ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ।