ਲਕਸਨ ਜੀ ਆ ਜਾਓ....ਕਰਾਂਗੇ ਮਨ ਕੀ ਬਾਤ
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਜਲਦੀ ਹੀ ਭਾਰਤ ਦੌਰੇ ਉਤੇ ਜਾਣਗੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 03 ਫਰਵਰੀ 2025:-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਉਹ ਵਾਅਦੇ ਮੁਤਾਬਿਕ ਜਲਦ ਹੀ ਭਾਰਤ ਦਾ ਦੌਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮਨ ਕੀ ਬਾਤ ਕਰਨਗੇ। ਇਸ ਦੌਰਾਨ ਭਾਰਤ-ਨਿਊਜ਼ੀਲੈਂਡ ਦੌਰਾਨ ਵਿਚਾਰ ਅਧੀਨ ਮੁਕਤ ਕਰ ਸਮਝੌਤੇ (ਫ੍ਰੀ ਟ੍ਰੇਡ ਐਗਰੀਮੈਂਟ) ਉਤੇ ਵੀ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਪਸੀ ਰਾਜਸੀ ਸਬੰਧਾਂ ਨੂੰ ਵੀ ਹੋਰ ਪੀਡਿਆ ਕੀਤਾ ਜਾਵੇਗਾ। ੳੇੁਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਲਾਓਸ ਵਿਖੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਮੁਲਾਕਾਤ ਕੀਤੀ ਸੀ ਅਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਸੰਦ ਕੀਤਾ ਸੀ। ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਨਾਲ ਭਾਰਤ ਆਉਣ ਦਾ ਸੱਦਾ ਦਿੱਤਾ ਅਤੇ ਮੈਂ ਬਹੁਤ ਜਲਦੀ ਬਹੁਤ ਆਪਣੇ ਰਾਜਸੀ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਉੱਥੇ ਜਾ ਰਿਹਾ ਹਾਂ। ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਵਿੱਚ ਯੋਗਦਾਨ ਲਈ ਦੱਖਣੀ ਏਸ਼ੀਆਈ ਪ੍ਰਵਾਸੀਆਂ ਦਾ ਇਕ ਹੋਲੀ ਦੇ ਸਮਾਗਮ ਵਿਚ ਧੰਨਵਾਦ ਕੀਤਾ ਹੈ, ਕਿਹਾ ਕਿ ‘‘ਤੁਸੀਂ ਨਿਊਜ਼ੀਲੈਂਡ ਨੂੰ ਬਹੁਤ ਵਧੀਆ ਜਗ੍ਹਾ ਬਣਾ ਦਿੱਤਾ ਹੈ। ਅਸੀਂ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਤੌਰ ’ਤੇ ਅਮੀਰ ਹਾਂ। ਅਸੀਂ ਜਾਣਦੇ ਹਾਂ ਕਿ ਤੁਸੀਂ ਕਿੰਨੀ ਮਿਹਨਤ ਕਰਦੇ ਹੋ, ਅਕਸਰ ਉਹ ਪਹਿਲਾ ਘਰ ਪ੍ਰਾਪਤ ਕਰਨ ਲਈ ਜਾਂ ਉਸ ਪਹਿਲੇ ਕਾਰੋਬਾਰ ਦੇ ਮਾਲਕ ਬਣਨ ਲਈ ਦੋ ਜਾਂ ਤਿੰਨ ਨੌਕਰੀਆਂ ਲੈਂਦੇ ਹੋ। ਤੁਸੀਂ ਸਾਰੇ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਮਹਾਨ ਰੋਲ ਮਾਡਲ ਹੋ।’’ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਕਦੋਂ ਸ਼ੁਰੂ ਹੋਵੇਗਾ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗਾ।