ਸਰਕਾਰੀ ਬਾਬੂਆਂ ਨੂੰ ਦਿੱਤੀ ਸਲਾਹ Bhagwant Mann ਨੇ - MLAs ਨੂੰ ਵੀ ਦਿੱਤੀ ਨਸੀਹਤ ਪਹਿਲੀ ਮੀਟਿੰਗ 'ਚ , ਵੀਡੀਓ ਵੀ ਦੇਖੋ
- ਕਿੰਨੇ ਤੇ ਕਿਹੜੇ ਮੰਤਰੀ ਹੋਣਗੇ Bhagwant Mann Cabinet 'ਚ ? ਕਿਥੋਂ ਚੱਲੇਗੀ ਸਰਕਾਰ ? - ਪਹਿਲੀ ਵਿਧਾਇਕ ਦਲ ਦੀ ਮੀਟਿੰਗ 'ਚ ਪਹਿਲਾ ਭਾਸ਼ਣ ਸੁਣੋ ਪੂਰਾ
ਮੋਹਾਲੀ, 11 ਮਾਰਚ 2022 - ਵਿਧਾਇਕ ਦਲ ਦੀ ਮੀਟਿੰਗ ਵਿਚ ਭਗਵੰਤ ਮਾਨ ਰਸਮੀ ਤੌਰ ’ਤੇ ਵਿਧਾਇਕ ਦਲ ਦੇ ਨੇਤਾ ਚੁਣੇ ਗਏ। ਕੱਲ੍ਹ 12 ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਅੱਜ ਮੋਹਾਲੀ 'ਚ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਦਾ ਕੀਤਾ ਧੰਨਵਾਦ ਅਤੇ ਕਿਹਾ ਕੇ.......
- ਜਿੱਥੇ ਜਾ ਕੇ ਅਸੀਂ ਵੋਟਾਂ ਮੰਗੀਆਂ ਉਥੇ ਜਾ ਕੇ ਹੀ ਕੰਮ ਕਰਨੇ ਅਤੇ ਚੰਡੀਗੜ੍ਹ ਘੱਟ ਤੋਂ ਘੱਟ ਰਹਿਣਾ ਹੈ
- ਸਰਕਾਰ ਪਿੰਡਾਂ ਮੁਹੱਲਿਆਂ ਵਿਚੋਂ ਚੱਲੇਗੀ, ਮੰਜਿਆਂ ‘ਤੇ ਬੈਠ ਕੇ ਸਰਕਾਰ ਚਲਾਓ
- ਲੋਕਾਂ ਕੋਲੋਂ ਚੰਡੀਗੜ੍ਹ ਦਾ ਕੋਈ ਚੱਕਰ ਨਹੀਂ ਲਵਾਉਣਾ। ਉੱਥੇ ਜਾ ਕੇ ਕੰਮ ਕਰਨਾ ਪਵੇਗਾ ਜਿੱਥੇ ਵੋਟਾਂ ਮੰਗੀਆਂ ਗਈਆਂ ਹਨ। ਲੋਕਾਂ ਨੂੰ ਚੰਡੀਗੜ੍ਹ ਆਉਣ ਲਈ ਨਾ ਕਹੋ। ਘੱਟੋ-ਘੱਟ ਚੰਡੀਗੜ੍ਹ ਆਉਣਾ ਹੈ। ਸਰਕਾਰ ਪਿੰਡਾਂ, ਵਾਰਡਾਂ ਅਤੇ ਮੁਹੱਲਿਆਂ ਤੋਂ ਚੱਲੇਗੀ
- ਕਿਸੇ ਦੇ ਖਿਲਾਫ ਪਰਚਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੇ ਕੁਝ ਕਿਹਾ ਹੈ ਤਾਂ ਮਾਫ਼ ਕਰ ਦਿਓ। ਲੋਕਾਂ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦੇ ਦਿੱਤਾ ਹੈ। ਸਾਡੀ ਸਰਕਾਰ ਵਿੱਚ ਪਰਚਾ ਕਲਚਰ ਨਹੀਂ ਚੱਲੇਗਾ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਵੀਡੀਓ: ਮੀਟਿੰਗ ਚ ਸ਼ਾਮਿਲ ਹੋਣ ਤੇ ਸੁਣੋ ਭਗਵੰਤ ਮਾਨ ਦਾ ਸਿਆਸੀ ਥੰਮਾਂ ਬਾਰੇ ਬਿਆਨ - ਕਹਿੰਦੇ ਹੋ ਜਾਣ ਰਿਟਾਇਰ