ਚਾਰ ਦੇਸ਼ਾਂ ਤੋਂ ਘਰ ਪਰਤ ਸਕਦੇ ਹਨ, ਪਰ ਕੋਲ ਪੈਸੇ ਨਹੀਂ: ਯੂਕਰੇਨ ਦੀ ਸੁਮੀ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀਆਂ ਨੇ ਜੰਗ ਦੇ ਦੂਜੇ ਦਿਨ ਦੱਸੀ ਸਥਿਤੀ
ਦੀਪਕ ਗਰਗ
ਚੰਡੀਗੜ੍ਹ 25 ਫਰਵਰੀ 2022 - ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਦੂਜੇ ਦਿਨ ਕਈ ਭਾਰਤੀ ਵਿਦਿਆਰਥੀ ਸਰਹੱਦ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸੁਮੀ ਸ਼ਹਿਰ ਦੀ ਸਟੇਟ ਮੈਡੀਕਲ ਯੂਨੀਵਰਸਿਟੀ 'ਚ ਫਸੇ ਹੋਏ ਹਨ। ਵਿਦਿਆਰਥੀਆਂ ਨੇ ਮੌਕੇ ਦੀਆਂ ਤਸਵੀਰਾਂ ਦੱਸੀਆਂ ਹਨ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਦੇਸ਼ਾਂ ਵਿਚ ਜਾ ਕੇ ਘਰ ਲਈ ਰਵਾਨਾ ਹੋ ਸਕਦੇ ਹਨ। ਪਰ ਹੁਣ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਿਆ ਹੈ। ਟਰਾਂਸਪੋਰਟਰ ਕਾਲਾਬਾਜ਼ਾਰੀ ਕਰ ਰਹੇ ਹਨ। ਬੈਂਕ ਬੰਦ ਹਨ, ਅਤੇ ਹਰ ਕੋਈ ਸਹੂਲਤ ਲਈ ਸਿਰਫ US ਡਾਲਰਾਂ ਦੀ ਮੰਗ ਕਰ ਰਿਹਾ ਹੈ, ਅਤੇ ਉਹਨਾਂ ਕੋਲ ਇਹ ਨਹੀਂ ਹਨ।
ਵਿਦਿਆਰਥੀਆਂ ਨੇ ਅਪੀਲ ਕੀਤੀ ਹੈ ਕਿ ਹੁਣ ਭਾਰਤ ਸਰਕਾਰ ਆਪਣੇ ਪੱਧਰ ’ਤੇ ਉਨ੍ਹਾਂ ਨੂੰ ਇੱਥੋਂ ਬਾਹਰ ਕੱਢੇ।
ਯੂਕਰੇਨ ਵਿੱਚ ਫਸੇ ਹਰਿਆਣਾ ਦੇ ਰੋਹਤਕ ਦੇ ਵਿਦਿਆਰਥੀ ਮੋਹਿਤ ਨੇ ਮੀਡਿਆ ਦੱਸਿਆ ਹੈ ਕਿ ਸੁਮੀ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਹੋਸਟਲ ਵਿੱਚ 500 ਤੋਂ ਵੱਧ ਵਿਦਿਆਰਥੀ ਹਨ। ਬੇਸਮੈਂਟ ਵਿੱਚ ਬੰਕਰਾਂ ਦਾ ਵੀ ਪ੍ਰਬੰਧ ਹੈ। ਸਾਰੇ ਭਾਰਤੀ ਦੂਤਾਵਾਸ ਦੀ ਸਲਾਹ ਦਾ ਪਾਲਣ ਕਰ ਰਹੇ ਹਨ। ਹਰ ਕੋਈ ਭਾਰਤੀ ਹੋਣ ਕਾਰਨ ਨੇੜਤਾ ਦਾ ਮਾਹੌਲ ਹੈ। ਪਹਿਲਾਂ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਓਨਾ ਮੌਕਾ ਨਹੀਂ ਮਿਲਿਆ ਜਿੰਨਾ ਹੁਣ ਮਿਲ ਰਿਹਾ ਹੈ।
ਇੱਥੇ ਸਮਾਂ ਭਾਰਤੀ ਸਮੇਂ ਤੋਂ ਸਾਢੇ ਤਿੰਨ ਘੰਟੇ ਪਿੱਛੇ ਹੈ। ਯਾਨੀ ਜੇਕਰ ਭਾਰਤ ਵਿੱਚ ਦੁਪਹਿਰ ਦੇ ਸਾਢੇ ਤਿੰਨ ਵਜੇ ਹਨ ਤਾਂ ਇੱਥੇ ਦੁਪਹਿਰ ਦੇ 12 ਵਜੇ ਹੀ ਹਨ।
ਰੋਹਤਕ ਦੇ ਮੋਹਿਤ ਨੇ ਹੋਰ ਦੱਸਿਆ ਕਿ ਜੰਗ ਦੇ ਪਹਿਲੇ ਦਿਨ ਸੁਮੀ ਸ਼ਹਿਰ 'ਚ ਗੋਲੀਬਾਰੀ ਦਾ ਮਾਹੌਲ ਸੀ। ਹੁਣ ਇੱਥੇ ਸਥਿਤੀ ਸਥਿਰ ਹੈ। ਰੂਸੀ ਫੌਜ ਦਾ ਪੂਰਾ ਧਿਆਨ ਹੁਣ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹੈ।
ਸਾਨੂੰ ਉੱਥੇ ਫਸੇ ਦੋਸਤਾਂ ਦੀ ਚਿੰਤਾ ਹੈ। ਹਾਲਾਂਕਿ ਫੌਜ ਪਹਿਲੇ ਦਿਨ ਤੋਂ ਕਿਸੇ ਵੀ ਆਮ ਨਾਗਰਿਕ ਨੂੰ ਕੁਝ ਨਹੀਂ ਕਹਿ ਰਹੀ ਹੈ। ਕੋਈ ਵੀ ਆਮ ਨਾਗਰਿਕ ਵੀ ਦੇਸ਼ ਦੀਆਂ ਸਰਹੱਦਾਂ ਪਾਰ ਕਰ ਸਕਦਾ ਹੈ। ਬਸ਼ਰਤੇ ਉਹ ਖੁਦ ਟਰਾਂਸਪੋਰਟ ਦਾ ਖਰਚਾ ਚੁੱਕ ਸਕੇ। ਟਰਾਂਸਪੋਰਟਰ ਹਰ ਦੋ ਕਿਲੋਮੀਟਰ ਲਈ 200 ਤੋਂ 250 ਅਮਰੀਕੀ ਡਾਲਰ ਦੀ ਮੰਗ ਕਰ ਰਹੇ ਹਨ। ਯੂਕਰੇਨ ਦੀ ਮੁਦਰਾ ਦੀ ਹੁਣ ਕੋਈ ਕੀਮਤ ਨਹੀਂ ਰਹੀ।