ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 15 ਜਨਵਰੀ 2021 - ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਕੇਂਦਰ ਸਰਕਾਰ ਵਿਰੁੱਧ ਸੁਲਤਾਨਪੁਰ ਲੋਧੀ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਤੇ ਰੋਸ ਪ੍ਰਦਰਸ਼ਨ ਕਰਦਿਆਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ । ਅੱਜ ਦੁਪਹਿਰ ਦਾਨਾ ਮੰਡੀ ਸੁਲਤਾਨਪੁਰ ਲੋਧੀ ਚ ਸੈਕੜੇ ਕਿਸਾਨ ਟਰੈਕਟਰ ਲੈ ਕੇ ਪੁੱਜੇ ਤੇ ਨਵੀ ਦਾਨਾ ਮੰਡੀ ਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ਤੋਂ ਹੁੰਦੇ ਹੋਏ ਇਹ ਵੱਡਾ ਟਰੈਕਟਰ ਮਾਰਚ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਇਲਾਕਿਆਂ ਚੋ ਨਿੱਕਲਿਆ । ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਮੁਹਰੇ ਜਿੱਥੇ ਕਿਸਾਨ ਸ਼ੰਘਰਸ਼ ਕਮੇਟੀ ਦੇ ਝੰਡੇ ਤੇ ਬੈਨਰ ਬੰਨੇ ਹੋਏ ਸਨ ਉੱਥੇ ਟਰੈਕਟਰਾਂ ਤੇ ਲਗਾਏ ਡੈਕ ਤੇ ਕਿਸਾਨਾਂ ਚ ਜੋਸ਼ ਭਰਨ ਵਾਲੇ ਗੀਤ ਲਗਾਏ ਹੋਏ ਸਨ ।
ਇਸ ਸਮੇਂ ਕਿਸਾਨਾਂ ਆਗੂ ਪਰਮਜੀਤ ਸਿੰਘ ਬਾਊਪੁਰ ਤੇ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਵਿੱਚ ਵਿਸ਼ਾਲ ਟਰੈਕਟਰ ਪਰੇਡ ਕੀਤੀ ਜਾਵੇਗੀ ਜਿਸ ਲਈ ਅੱਜ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਹ ਟਰੈਕਟਰ ਮਾਰਚ ਪਿੰਡ ਪਿੰਡ ਜਾਵੇਗਾ । ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਤਦ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ । ਉਨ੍ਹਾਂ ਦੱਸਿਆ ਕਿ 22 ਜਨਵਰੀ ਨੂੰ ਕਿਸਾਨ ਦਿੱਲੀ ਲਈ ਹਜਾਰਾਂ ਟਰੈਕਟਰ ਲੈ ਕੇ ਰਵਾਨਾ ਹੋਣਗੇ ।
ਇਸ ਸਮੇ ਬਲਾਕ ਸੰਮਤੀ ਚੇਅਰਮੈਨ ਰਾਜਿੰਦਰ ਸਿੰਘ ਤਕੀਆ ,ਕੁਲਬੀਰ ਸਿੰਘ ਆਹਲੀ .ਗੁਰਦੀਪ ਸਿੰਘ ਸ਼ਹੀਦ, ਪਵਨ ਪਾਜੀਆਂ, ਸੁਖਦੇਵ ਸਿੰਘ ਟਿੱਬਾ. ਹਰਨੇਕ ਸਿੰਘ . ਸਾਬਕਾ ਵਾਈਸ ਚੇਅਰਮੈਨ ਗੁਰਜੰਟ ਸਿੰਘ ਸੰਧੂ , ਸੁਖਪ੍ਰੀਤ ਸਿੰਘ ਪਸੱਣ ਕਦੀਮ, ਵਿਕੀ ਜੈਨਪੁਰੀ, ਕੁਲਦੀਪ ਸਿੰਘ ਸਰਪੰਚ ਦੁਰਗਾਪੁਰ , ਗੁਰਦੀਪ ਸਿੰਘ, ਸੁਖਦੇਵ ਸਿੰਘ ਬੂਸੋਵਾਲ ਗੁਰਦੇਵ ਸਿੰਘ ਕਬੀਰਪੁਰ ਅਮਰਜੀਤ ਸਿੰਘ ਰਣਜੀਤ ਸਿੰਘ ਪੱਕੇ ਕੋਠੇ ਨਿਸ਼ਾਨ ਸਿੰਘ ਹਰਪਰੀਤ ਸਿੰਘ ਸੰਨਦੀਪ ਪਾਲ ਸਿੰਘ ਕਾਲੇਵਾਲ ਬਲਜਿੰਦਰ ਸਿੰਘ ਬਲਵਿੰਦਰ ਭਰੋਆਣਾ ਸੰਤੋਖ ਸਿੰਘ 'ਤੇ ਹੋਰ ਕਿਸਾਨ ਆਗੂਆਂ ਸ਼ਿਰਕਤ ਕੀਤੀ ।