ਟਿਕਰੀ ਬਾਰਡਰ ਤੋਂ ਹਰਸ਼ਬਾਬ ਸਿੱਧੂ ਦੀ ਰਿਪੋਰਟ
ਦਿੱਲੀ ਬਾਰਡਰ ,10 ਜਨਵਰੀ,2021: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਡੇਰੇ ਲਾਏ ਹੋਏ ਨੇ। ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਦਿੱਲੀ ਵਿੱਚ ਬੈਠੇ ਹੋਏ ਨੇ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਦੂਜਾ ਪੰਜਾਬ ਇਸ ਸਮੇਂ ਦਿੱਲੀ ਚ ਵਸਿਆ ਹੋਇਆ। ਇਸ ਦੀ ਝਲਕ ਸਾਈਨ ਬੋਰਡਾਂ ਤੋਂ ਝਲਕਦੀ ਹੈ। ਕਿਉਂ ਕਿ ਕਿਸਾਨਾਂ ਨੇ ਟਿਕਰੀ ਬੌਰਡਰ 'ਤੇ ਆਪੋ ਆਪਣੇ ਪਿੰਡਾਂ ਤੇ ਸੜਕਾਂ ਦੀ ਪਛਾਣ ਲਈ ਸਾਈਨ ਬੋਰਡ ਲਾ ਦਿੱਤੇ ਨੇ।
ਕਿਸਾਨਾਂ ਦੇ ਅਨੁਸਾਰ, ਉਨ੍ਹਾਂ ਦੇ ਇਲਾਕਿਆਂ ਦੇ ਲੋਕਾਂ ਲਈ ਟਰਾਲੀ-ਹੋਮਜ਼ ਦਾ ਪਤਾ ਲਾਉਣਾ ਵੀ ਹੁਣ ਆਸਾਨ ਹੋ ਗਿਆ, ਕਿਉਂਕਿ ਹਜ਼ਾਰਾਂ ਲੋਕਾਂ ਦੇ ਕਾਫਲੇ ਵਿਚ ਖੜ੍ਹੀ ਟਰਾਲੀ ਨੂੰ ਲੱਭਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਸੀ। ਵੱਖ-ਵੱਖ ਥਾਵਾਂ 'ਤੇ ਡਿਸਪਲੇ ਕੀਤੇ ਸਾਈਨ ਬੋਰਡਾਂ ਨੇ ਵੀ ਕਿਸਾਨਾਂ ਨੂੰ ਮਹਿਸੂਸ ਕਰਾ ਦਿੱਤਾ ਕਿ ਉਹ ਬਹਾਦੁਰਗੜ ਜਾਂ ਦਿੱਲੀ ਦੀ ਬਜਾਏ ਪੰਜਾਬ ਵਿਚ ਹੀ ਰਹਿ ਰਹੇ ਨੇ।