ਅਸ਼ੋਕ ਵਰਮਾ
ਨਵੀਂ ਦਿੱਲੀ, 3ਜਨਵਰੀ2021: ਵੱਖ ਵੱਖ ਸੂਬਿਆਂ ਤੋਂ ਦਿੱਲੀ ਪੁੱਜੇ ਔਰਤਾਂ ਦੇ ਕਾਫਲਿਆਂ ਨੇ ਅੱਜ 19 ਵੀਂ ਸ਼ਤਾਬਦੀ ਦੇ ਭਾਰਤ ਦੀ ਪਹਿਲੀ ਮਹਾਨ ਅਧਿਆਪਕਾ,ਸਮਾਜ ਸੇਵੀ, ਸਮਾਜ ਸੁਧਾਰਕ ਕਰਾਂਤੀਕਾਰੀ ਮਹਿਲਾ ਸਵਿੱਤਰੀਬਾਈ ਫੂਲੇ ਦਾ ਜਨਮ ਦਿਨ “ਸਿੰਘੂ ਬਾਰਡਰ “ਦਿੱਲੀ ਵਿਖੇ ਮਨਾਇਆ । ਔਰਤ ਜੱਥੇਬੰਦੀਆਂ ਦੇ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਸ ਦੌਰ ਵਿੱਚ ਦੇਸ਼ ਅੰਦਰ ਔਰਤਾਂ ਤੇ ਪਛੜੇ ਵਰਗ ਨੂੰ ਮੌਲਿਕ ਅਧਿਕਾਰਾਂ ਤੋਂ ਵਾਂਝੇ ਰੱਖਦਿਆਂ ਪਾਣੀ, ਪੜਾਈ ਵਿੱਚ ਵਿਤਕਰੇ ਦੇ ਨਾਲ ਹੀ ਸਤੀ ਪ੍ਰਥਾ ਵਰਗੇ ਰਿਵਾਜ਼ ਪ੍ਰਚਲਿਤ ਸਨ। ਉਸ ਸਮੇਂ ਦੌਰਾਨ ਸਵਿੱਤਰੀਬਾਈ ਫੂਲੇ ਵੱਲੋਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਦਿਆਂ ਪਿੱਤਰ ਸੱਤਾ ਦੇ ਖਿਲਾਫ਼ ਜਾਕੇ ਮਹਿਲਾਵਾਂ ਨੂੰ ਪੜਾਉਣ ਦਾ ਟੀਚਾ ਲਿਆ ਗਿਆ ਜਿਸ ਨੂੰ ਆਪਣੇ ਪਤੀ ਜੋਤਿਬਾ ਫੂਲੇ ਦੀ ਮਦਦ ਨਾਲ ਸਿਰੇ ਚਾੜਿਆ।
ਉਹਨਾਂ ਦੱਸਿਆ ਕਿ 1884 ਵਿੱਚ ਪਹਿਲੀ ਵਾਰ ਵਿਦਿਆਲੇ ਦੀ ਸਥਾਪਨਾ ਕੀਤੀ ਗਈ।ਇਸ ਵਿਦਿਆਲੇ ਵਿੱਚ ਜਿੱਥੇ ਸਵਿੱਤਰੀ ਦਾ ਯੋਗਦਾਨ ਰਿਹਾ ਓਥੇ ਈ ਫਾਤਿਮਾ ਸੇਖ਼ ਵੱਲੋਂ ਵੀ ਲੜਕੀਆਂ ਨੂੰ ਸਿੱਖਿਆ ਦਿੱਤੀ ਗਈ। ਜਿਸ ਦੇ ਚੱਲਦਿਆਂ ਬ੍ਰਾਹਮਣਵਾਦੀ ਸਮਾਜ ਨੇ ਉਹਨਾਂ ਖਿਲਾਫ ਭੱਦੀ ਸ਼ਬਦਾਵਲੀਹ ਵਰਤੀ ਅਤੇ ਤੰਗ ਪ੍ਰੇਸ਼ਾਨ ਇਸ ਦੇ ਬਾਵਜੂਦ ਇਹਨਾਂ ਅਧਿਆਪਕਾਵਾਂ ਦੀ ਦਿ੍ਰੜ ਨਿਹਚਾ ਨੂੰ ਬ੍ਰਾਹਮਣਵਾਦੀ ਲੋਕਵਿਰੋਧੀ ਵਿਚਾਰਧਾਰਾ ਤੋੜ ਨਹੀਂ ਸਕੀ। ਉਹਨਾਂ ਕਿਹਾ ਕਿ ਅੱਜ ਵੀ ਸਮਾਜ ਅਜਿਹੇ ਅਧਿਆਪਕਾਂ ਦੀ ਬਦੌਲਤ ਅੱਖਰਾਂ ਦੀ ਸੋਝੀ ਹਾਸਿਲ ਜਾਗਰੂਕ ਹੋ ਰਿਹਾ ਤੇ ਅਧਿਆਪਕ ਵਰਗ ਦੇ ਅਜਿਹੀ ਘਾਲਣਾ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ ।
ਉਹਨਾਂ ਆਖਿਆ ਕਿ ਦੇਸ਼ ਦੇ ਲੋਕ ਜਾਗਰੂਕਤਾ ਦੀ ਵਰਤੋਂ ਕਰਦਿਆਂ ਲੋਕ ਦੋਖੀ ਤਾਕਤਾਂ ਵਲੋਂ ਲਏ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਦਾ ਅੰਦੋਲਨਾਂ ਰਾਹੀਂ ਡਟਵਾਂ ਜੁਆਬ ਦੇਣਗੇ। ਇਸ ਸਮੇਂ ਐਨ ਐਫ ਆਈ ਡਬਲਿਊ ਦੇ ਕੇਂਦਰੀ ਜਨਰਲ ਸਕੱਤਰ ਐਨੀ ਰਾਜਾ ,ਪੰਜਾਬ ਇਸਤਰੀ ਸਭਾ ਦੇ ਸੂਬਾ ਸਕੱਤਰ ਨਰਿੰਦਰ ਕੌਰ ਸੋਹਲ,ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ )ਪੰਜਾਬ ਦੇ ਪੂਨਮ, ਜਨਵਾਦੀ ਇਸਤਰੀ ਸਭਾ ਦੇ ਸੂਬਾ ਸਕੱਤਰ ਨੀਲਮ ਘੁਮਾਣ,ਏ ਆਈ ਐਸ ਐਫ ਦੇ ਵੀਰਪਾਲ ਕੌਰ, ਏਪਵਾ ਦੇ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ,ਪਰਮਜੀਤ ਕੌਰ ਅਤੇ ਸਾਇਰਾ ਬਾਨੋ ਨੇ ਸੰਬੋਧਨ ਕੀਤਾ।