West Bengal ਦੇ ਮਦਰੱਸਿਆਂ ਵਿੱਚ ਵੀ 'ਵੰਦੇ ਮਾਤਰਮ' ਗਾਉਣਾ ਹੋਇਆ ਲਾਜ਼ਮੀ
ਬਾਬੂਸ਼ਾਹੀ ਬਿਊਰੋ
ਕੋਲਕਾਤਾ, 21 ਮਈ, 2026
ਇਸ ਤੋਂ ਪਹਿਲਾਂ, ਬੰਗਾਲ ਸਰਕਾਰ ਨੇ ਰਾਜ ਭਰ ਦੇ ਸਾਰੇ ਸਕੂਲਾਂ ਵਿੱਚ ਵੀ ਸਵੇਰ ਦੀ ਪ੍ਰਾਰਥਨਾ ਦੌਰਾਨ ਵੰਦੇ ਮਾਤਰਮ ਗਾਉਣਾ ਪਹਿਲਾਂ ਹੀ ਲਾਜ਼ਮੀ ਕਰ ਦਿੱਤਾ ਸੀ, ਜਿਸ ਦੇ ਤਹਿਤ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਲਈ ਰਾਸ਼ਟਰੀ ਗੀਤ ਗਾਉਣਾ ਕੰਪਲਸਰੀ (Compulsory) ਕੀਤਾ ਗਿਆ ਸੀ। ਹੁਣ ਉਸੇ ਫੈਸਲੇ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਘੱਟ ਗਿਣਤੀ ਮਾਮਲਿਆਂ ਅਤੇ ਮਦਰੱਸਾ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਸਿੱਖਿਆ ਸੰਸਥਾਨਾਂ 'ਤੇ ਵੀ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸਰਕਾਰ ਦੇ ਇਸ ਕਦਮ ਨਾਲ ਜਿੱਥੇ ਸੂਬੇ ਦੇ ਵਿਦਿਅਕ ਢਾਂਚੇ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਸਿਆਸੀ ਹਲਕਿਆਂ ਵਿੱਚ ਵੀ ਇਸ ਫੈਸਲੇ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਬੇਹੱਦ ਗਰਮ ਹੋ ਗਿਆ ਹੈ।

- Download Babushahi App
-
-