ਰੇਡੀਓ ਹੋਸਟ ਤੇ ਲੇਖਕ ਜਗਤਾਰ ਸਿੰਘ ਗਿੱਲ ਦਾ ਸਨਮਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਕੈਲੀਫੋਰਨੀਆ , 19 ਜਨਵਰੀ 2026: ਕੈਲੀਫੋਰਨੀਆ ਦੇ ਬੇ-ਏਰੀਆ ਵਸਦੇ ਰੇਡੀਓ ਹੋਸਟ ਤੇ ਲੇਖਕ ਜਗਤਾਰ ਸਿੰਘ ਗਿੱਲ (ਪੁਰਾਣੇਵਾਲ) ਦਾ ਪ੍ਰਦੇਸ ਟਾਈਮਜ਼ ਅਖ਼ਬਾਰ ਦੀ 20ਵੀਂ ਵਰ੍ਹੇਗੰਢ ਮੌਕੇ ਅਖਬਾਰ ਦੇ ਸੰਪਾਦਕ ਬਲਵੀਰ ਸਿੰਘ ਐਮ. ਏ ਤੇ ਸਾਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਓਹਨਾ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਉੱਘੇ ਫ਼ਿਲਮ ਮੇਕਰ ਕਵੀ ਰਾਜ ਤੇ ਡਾ. ਚਰਨਜੀਤ ਸਿੰਘ ਉੱਪਲ ਦੁਆਰਾ ਦਿੱਤਾ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜਗਤਾਰ ਗਿੱਲ ਨੇ ਪੰਜਾਬੀ ਗੀਤਕਾਰੀ ਤੇ ਇੱਕ ਪੁਸਤਕ ਵੀ ਲਿਖੀ ਤੇ ਨਾਲ ਦੀ ਨਾਲ 11 ਸਾਲ ਲਗਾਤਾਰ ਪ੍ਰਦੇਸ ਟਾਈਮਜ਼ ਪੇਪਰ ਲਈ ਲਿਖਿਆ । ਅੱਜ ਕੱਲ ਉਹ ਰਿਟਾਇਰਮੈਂਟ ਦੀ ਜ਼ਿੰਦਗੀ ਮਾਣਦੇ ਪੰਜਾਬੀ ਰੇਡੀਓ ਯੂ. ਐਸ. ਏ. ਤੇ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕਰਦੇ, ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
Click to Follow Babushahi Facebook page →