Punjab Accident News : ਟਿੱਪਰ ਤੇ ਟਰਾਲੀ ਵਿਚਾਲੇ ਹੋਈ ਟੱਕਰ, ਪੜ੍ਹੋ ਪੂਰੀ ਖ਼ਬਰ
ਸੜਕ ਤੇ ਬਿਖਰੀ ਬਜਰੀ ਅਤੇ ਝੋਨੇ ਦੀਆਂ ਬੋਰੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 19 November 2025 : ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਔਜਲਾ ਬਾਈਪਾਸ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸ ਦਈਏ ਇਸ ਹਾਦਸੇ 'ਚ ਟਿੱਪਰ ਤੇ ਟਰਾਲੀ ਦੀ ਟੱਕਰ ਹੋ ਗਈ, ਜਿਸਦੇ ਚੱਲਦਿਆਂ ਦੋਵੇਂ ਗੱਡੀਆਂ ਪਲਟ ਗਈਆਂ। ਜਾਣਕਾਰੀ ਮੁਤਾਬਕ ਟਿੱਪਰ ਬਜਰੀ ਨਾਲ ਭਰਿਆ ਹੋਇਆ ਸੀ ਅਤੇ ਟਰਾਲੀ ਵਿੱਚ ਝੋਨੇ ਦੀ ਆ ਬੋਰੀਆ ਲੱਧੀਆਂ ਹੁੰਦੀਆਂ ਗਈਆ। ਦੋਵੇਂ ਗੱਡੀਆਂ ਪਠਾਨਕੋਟ ਸਾਈਡ ਤੋਂ ਆ ਰਹੀਆ ਸਨ।
ਕਿਹਾ ਜਾਂ ਰਿਹਾ ਹੈ ਕਿ ਜਿਵੇਂ ਹੀ ਟਿੱਪਰ ਨੇ ਟਰਾਲੀ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਟਰਾਲੀ ਨਾਲ ਟੱਕਰ ਹੋ ਗਈ ਜਿਸ ਕਾਰਨ ਦੋਨੋਂ ਗੱਡੀਆਂ ਪਲਟ ਗਈਆਂ ਅਤੇ ਸੜਕ ਤੇ ਬਜਰੀ ਅਤੇ ਝੋਨੇ ਦੀਆਂ ਬੋਰੀਆਂ ਬਿਖਰ ਗਈਆਂ ਜਿਸ ਕਾਰਨ ਆਵਾਜਾਈ ਵਿੱਚ ਵੀ ਰੁਕਾਵਟ ਪੈਦਾ ਹੋ ਗਈ । ਹਾਲਾਂਕਿ ਟਿੱਪਰ ਅਤੇ ਟਰਾਲੀ ਚਾਲਕਾ ਦੇ ਮਾਮੂਲੀ ਸੱਟਾ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਉੱਥੇ ਹੀ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਜਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ ਅਤੇ ਸੜਕ ਤੋਂ ਹਾਈਡਰਾ ਮੰਗਾ ਕੇ ਗੱਡੀਆਂ ਹਟਵਾ ਕੇ ਆਵਾਜਾਈ ਬਹਾਲ ਕਰਵਾਈ ਜਾ ਰਹੀ ਹੈ।