ਪੰਜਾਬ 'ਚ ਮੁੜ ਚੱਲੀਆਂ ਤਾਬੜਤੋੜ ਗੋਲੀਆਂ! ਕੁੜੀ ਦਾ ਚੱਕਰ ਆਇਆ ਸਾਹਮਣੇ
ਬਟਾਲਾ ਵਿੱਚ ਮੁੜ ਤੋਂ ਚੱਲੀਆਂ ਗੋਲੀਆਂ, ਕੁੜੀ ਦੇ ਚੱਕਰ ਵਿੱਚ ਦੋ ਗੁੱਟ ਹੋਏ ਆਹੋ ਸਾਹਮਣੇ
ਇੱਕ ਗੁੱਟ ਨੇ ਚਲਾਈਆਂ ਗੋਲੀਆਂ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ
ਰੋਹਿਤ ਗੁਪਤਾ
ਗੁਰਦਾਸਪੁਰ, 6 ਜੂਨ 2025- ਅੰਮ੍ਰਿਤਸਰ - ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਨੇੜੇ ਅੱਜ ਉਸ ਵੇਲੇ ਮਾਹੌਲ ਦਹਿਸ਼ਤ ਵਾਲਾ ਬਣ ਗਿਆ ਜਦ ਨੌਜਵਾਨਾਂ ਦੇ ਦੋ ਗੁੱਟ ਆਮੋ ਸਾਹਮਣੇ ਹੋ ਗਏ ਅਤੇ ਤਕਰਾਰ ਚ ਇੱਕ ਗੁੱਟ ਵਲੋ ਫਾਇਰਿੰਗ ਕਰ ਦੋ ਨੌਜਵਾਨਾਂ ਨੂ ਜਖਮੀ ਕਰ ਦਿੱਤਾ। ਜ਼ਖ਼ਮੀ ਨੌਜਵਾਨਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇੱਕ ਲੜਕੀ ਨੂੰ ਲੈ ਕੇ ਦੋ ਗੁੱਟਾਂ ਵੱਲੋਂ ਇੱਕ ਦੂਜੇ ਨੂੰ ਟਾਈਮ ਦਿੱਤਾ ਗਿਆ ਸੀ ਪਰ ਇੱਕ ਗੁੱਟ ਨੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜ਼ਖ਼ਮੀ ਨੌਜਵਾਨ ਰਾਹੁਲ ਅਤੇ ਹਰਦਿਆਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੂਲਿਆਵਾਲ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੇ ਪਿੰਡ ਦੇ ਹੀ ਕਿਸੇ ਲੜਕੇ ਦੀ ਕਿਸੇ ਕੁੜੀ ਦੇ ਚੱਕਰ ਚ ਕੁਝ ਨੌਜਵਾਨਾਂ ਨਾਲ ਤਕਰਾਰ ਚੱਲ ਰਹੀ ਸੀ ਅਤੇ ਅੱਜ ਉਹਨਾਂ ਟਾਈਮ ਪਾਇਆ ਸੀ ਅਤੇ ਉਹ ਦੋਵੇ ਸਾਥ ਦੇਣ ਲਈ ਗਏ ਸਨ ਜਦਕਿ ਜਾਂਦੇ ਹੀ ਦੂਸਰੀ ਧਿਰ ਦੇ ਨੌਜਵਾਨਾਂ ਨੇ ਬਿਨਾ ਕੋਈ ਗੱਲਬਾਤ ਕੀਤੇ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਹਨਾਂ ਚੋਂ ਇਕ ਗੋਲੀ ਰਾਹੁਲ ਦੇ ਵੱਜੀ ਅਤੇ ਇਕ ਹਰਦਿਆਲ ਦੇ ਅਤੇ ਦੋਵੇ ਜ਼ਖ਼ਮੀ ਹੋ ਗਏ।
ਉੱਥੇ ਹੀ ਹਸਪਤਾਲ ਦੇ ਡਾਕਟਰ ਮੁਤਾਬਿਕ ਦੋਵਾ ਨੌਜਵਾਨਾਂ ਦੇ ਗੋਲੀ ਲੱਗੀ ਹੈ ਅਤੇ ਉਹਨਾਂ ਦੀ ਹਾਲਤ ਵੀ ਗੰਭੀਰ ਹੈ। ਉਧਰ ਪੁਲਿਸ ਥਾਣਾ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਇਸ ਵਾਰਦਾਤ ਦੀ ਅਤੇ ਉਹਨਾਂ ਵਲੋ ਜ਼ਖ਼ਮੀ ਨੌਜਵਾਨਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਮੌਕੇ ਵਾਰਦਾਤ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।