Big Breaking: ਪੰਜਾਬ 'ਚ ਭਾਜਪਾ ਆਗੂ ਦੇ ਘਰ CBI ਟੀਮ ਵੱਲੋਂ ਛਾਪੇਮਾਰੀ
Ravi Jakhu
ਮਲੋਟ, 11 ਮਈ 2026: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਸ਼ਹਿਰ ਮਲੋਟ ਤੋਂ ਇਸ ਵੇਲੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਸੀਬੀਆਈ (CBI) ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਸਥਾਨਕ ਭਾਜਪਾ ਆਗੂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਡੀਐਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਛਾਪੇਮਾਰੀ ਥਾਣਾ ਸੀਬੀਆਈ ਚੰਡੀਗੜ੍ਹ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ (PC Act) ਦੇ ਤਹਿਤ ਦਰਜ FIR ਨੰਬਰ 12/26 (ਮਿਤੀ 11.05.2026) ਨਾਲ ਸਬੰਧਿਤ ਹੈ। ਸੀਬੀਆਈ ਦੀ ਟੀਮ ਭਾਜਪਾ ਆਗੂ ਦੇ ਨਿਵਾਸ ਸਥਾਨ 'ਤੇ ਪਹੁੰਚੀ ਅਤੇ ਘਰ ਦੀ ਤਲਾਸ਼ੀ ਲਈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ, ਜਿਸ ਵੇਲੇ ਸੀਬੀਆਈ ਦੀ ਟੀਮ ਨੇ ਦਬਿਸ਼ ਦਿੱਤੀ, ਉਸ ਵੇਲੇ ਭਾਜਪਾ ਆਗੂ ਅਤੇ ਉਨ੍ਹਾਂ ਦੇ ਪਿਤਾ ਘਰ ਵਿੱਚ ਮੌਜੂਦ ਨਹੀਂ ਸਨ। ਟੀਮ ਵੱਲੋਂ ਘਰ ਦੇ ਅੰਦਰਲੇ ਦਸਤਾਵੇਜ਼ਾਂ ਅਤੇ ਹੋਰ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-