Big Breaking: ਪਾਵਰਕੌਮ ਨੂੰ ਮਿਲੇਗੀ ਨਵੀਂ ਫ਼ੋਰਸ; 2327 ਅਸਿਸਟੈਂਟ ਲਾਈਨਮੈਨ ਕੀਤੇ ਜਾਣਗੇ ਭਰਤੀ-ਹਰਪਾਲ ਚੀਮਾ
Babashahi Network
ਚੰਡੀਗੜ੍ਹ, 20 ਜੂਨ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL/ਪਾਵਰਕੌਮ) ਵਿੱਚ 2327 ਅਸਿਸਟੈਂਟ ਲਾਈਨਮੈਨ (ALM) ਸ਼ਾਮਿਲ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰੇ ਲਾਈਨਮੈਨਾਂ ਨੂੰ ਪੰਜਾਬੀ ਭਾਸ਼ਾ ਦੀ ਲਾਜ਼ਮੀ ਪ੍ਰੀਖਿਆ ਪਾਸ ਕਰਨ ਅਤੇ ਸਾਰੀਆਂ ਲੋੜੀਂਦੀਆਂ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਵਿਭਾਗ ਵਿੱਚ ਪੱਕੇ ਤੌਰ 'ਤੇ ਨਿਯੁਕਤ ਕੀਤਾ ਜਾਵੇਗਾ।
ਚੀਮਾ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕੌਮ ਵੱਲੋਂ ਲਗਭਗ 8-9 ਮਹੀਨੇ ਪਹਿਲਾਂ ਆਈ.ਟੀ.ਆਈ. (ITI) ਪਾਸ ਸਿਖਿਆਰਥੀਆਂ ਦੀ ਅਪ੍ਰੈਂਟਸ਼ਿਪ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤਹਿਤ 2600 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸਨ, ਜਿਸ ਲਈ ਇੱਕ ਕੰਪਿਊਟਰ ਬੇਸਡ ਟੈਸਟ (CBT) ਲਿਆ ਗਿਆ ਸੀ। ਇਸ ਟੈਸਟ ਨੂੰ ਪਾਸ ਕਰਕੇ ਕੁੱਲ 2437 ਸਿਖਿਆਰਥੀਆਂ ਨੇ ਅਪ੍ਰੈਂਟਸ਼ਿਪ ਪ੍ਰੋਗਰਾਮ ਜੁਆਇਨ ਕੀਤਾ ਸੀ, ਜਿਨ੍ਹਾਂ ਨੂੰ ਟ੍ਰੇਨਿੰਗ ਲੈਂਦਿਆਂ ਹੁਣ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਪਿੱਛੇ ਜੇ ਵਿਭਾਗ ਵੱਲੋਂ ਨਵੀਆਂ ਪੋਸਟਾਂ ਕੱਢੀਆਂ ਗਈਆਂ, ਤਾਂ ਸਰਕਾਰ ਨੇ ਫੈਸਲਾ ਕੀਤਾ ਕਿ ਪਹਿਲਾਂ ਤੋਂ ਹੀ ਟ੍ਰੇਨਿੰਗ ਲੈ ਰਹੇ ਇਨ੍ਹਾਂ ਯੋਗ ਨੌਜਵਾਨਾਂ ਨੂੰ ਵੀ ਪਾਵਰਕੌਮ ਦੇ ਰਿਕਰੂਟਮੈਂਟ ਪ੍ਰੋਸੈਸ (ਭਰਤੀ ਪ੍ਰਕਿਰਿਆ) ਵਿੱਚ ਸ਼ਾਮਿਲ ਕਰਕੇ ਸਿੱਧਾ ਰੁਜ਼ਗਾਰ ਦਿੱਤਾ ਜਾਵੇ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਇਸ ਵੱਡੇ ਪ੍ਰੋਸੈਸ ਨੂੰ ਪਾਰਦਰਸ਼ੀ ਅਤੇ ਕਾਨੂੰਨੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਐਡਵੋਕੇਟ ਜਨਰਲ (AG) ਦੀ ਸਲਾਹ ਵੀ ਲਈ ਗਈ ਸੀ, ਜਿਨ੍ਹਾਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ 2327 ਸਿਖਿਆਰਥੀਆਂ ਨੂੰ ਬਤੌਰ ਏ.ਐਲ.ਐਮ. (ALM) ਸ਼ਾਮਿਲ ਕਰਨ ਦਾ ਪ੍ਰੋਸੈਸ ਲਗਭਗ ਪੂਰਾ ਕਰ ਲਿਆ ਗਿਆ ਹੈ।
- Download Babushahi App
-
-