ADGP ਦੀ Property ED ਨੇ ਕੀਤੀ ਜ਼ਬਤ
ਬੰਗਲੁਰੂ, 27 ਜਨਵਰੀ, 2026: ED ਦੇ ਬੰਗਲੁਰੂ ਖੇਤਰੀ ਦਫ਼ਤਰ ਨੇ ਕਰਨਾਟਕ ਦੇ ਬਹੁ-ਚਰਚਿਤ ਪੁਲਿਸ ਸਬ-ਇੰਸਪੈਕਟਰ (PSI) ਭਰਤੀ ਘੁਟਾਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ 23 ਜਨਵਰੀ, 2026 ਨੂੰ 1.53 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਕੁਰਕ (Freeze) ਕਰ ਲਿਆ ਹੈ।
ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਸਾਬਕਾ ਏਡੀਜੀਪੀ (ADGP) ਅੰਮ੍ਰਿਤ ਪੌਲ ਅਤੇ ਹੈੱਡ ਕਾਂਸਟੇਬਲ ਸ਼੍ਰੀਧਰ ਐਚ ਦੀਆਂ ਰਿਹਾਇਸ਼ੀ ਜਾਇਦਾਦਾਂ ਸ਼ਾਮਲ ਹਨ।
