“ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ਵਿੱਚ ਸ਼ਾਨੋ-ਸ਼ੌਕਤ ਨਾਲ ਆਯੋਜਿਤ
ਲੁਧਿਆਣਾ - 3 ਅਪ੍ਰੈਲ ( )
ਪੰਜਾਬੀ ਭਾਸ਼ਾ ਵਿੱਚ ਪੰਜਾਬੀ ਭਾਸ਼ਾ ਦਾ ਮਾਸਿਕ ਪੱਤਰ ਕੱਢਣਾ, ਬਹੁਤ ਔਖਾ ਕੰਮ ਹੈ, ਇਸ ਨੂੰ ਲਗਾਤਾਰ ਛਾਪ ਕੇ ਪਾਠਕਾਂ ਤੱਕ ਪੁੱਜਦਾ ਕਰਨਾ ਹੋਰ ਵੀ ਮੁਸ਼ਕਲ ਹੁੰਦਾ ਹੈ। ਗਲੋਬਲ ਨਿਊਜ਼ ਮੈਗਜ਼ੀਨ ਸੱਤ ਸਮੁੰਦਰੋਂ ਪਾਰ, ਪਿਛਲੇ ਪੱਚੀ ਸਾਲ ਤੋਂ ਛਪ ਕੇ ਪਾਠਕਾਂ ਤੱਕ ਪੁੱਜਦਾ ਹੈ। ਇਹ ਸਿਰੜੀ ਸੁਭਾਅ ਤੇ ਜਨੂੰਨੀ ਵਿਅਕਤੀ ਦਾ ਕੰਮ ਹੈ। ਇਹ ਵਿਚਾਰ ਉੱਘੇ ਉਦਯੋਗਪਤੀ ਸਤਬੀਰ ਸਿੰਘ ਅੰਮ੍ਰਿਤਸਰ ਨੇ ਬੋਲਦਿਆਂ ਕਹੇ। ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿੱਚ ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 ਸਾਲ ਪੂਰੇ ਹੋਣ ਦੇ ਉਪਲੱਖ ਵਿੱਚ ਸਿਲਵਰ ਜੁਬਲੀ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਸੰਪਾਦਕ ਸ੍ਰੀ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਮੈਗਜ਼ੀਨ ਦੇ 25 ਸਾਲਾਂ ਦੇ ਸੰਘਰਸ਼ਮਈ ਸਫ਼ਰ, ਵਿਕਾਸ ਅਤੇ ਮਹੱਤਵਪੂਰਨ ਉਪਲਬਧੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਿਰਾਸਤੀ ਅਕਾਡਮੀ ਦੇ ਪ੍ਰਧਾਨ ਅਤੇ ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇਹ ਮੈਗਜ਼ੀਨ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਅਤੇ ਸਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਇੰਦਰਜੀਤ ਸਿੰਘ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।
ਇਸ ਮੌਕੇ ਅੰਮ੍ਰਿਤਸਰ ਤੋਂ ਪ੍ਰਸਿੱਧ ਸਮਾਜਸੇਵੀ ਸ੍ਰੀ ਸਤਬੀਰ ਸਿੰਘ ਨੇ ਘੁੱਲਾ ਸ਼ਾਹ ਜੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਪ੍ਰਸਿੱਧ ਕਵਿੱਤਰੀ ਤੇ ਸਾਬਕਾ ਸੰਪਾਦਕ ਪਰਹਿੱਤ ਮਨਦੀਪ ਕੌਰ ਭੰਮਰਾ ਨੇ ਇੰਦਰਜੀਤ ਸਿੰਘ ਦੇ ਉਸ ਦੀ ਪੱਤਰਕਾਰੀ ਨੂੰ ਦੇਣ ਬਾਰੇ ਗੱਲਬਾਤ ਕੀਤੀ।
ਸਮਾਰੋਹ ਨੂੰ ਸੰਬੋਧਨ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਡਾ. ਹਰਸ਼ਿੰਦਰ ਕੌਰ (ਪਟਿਆਲਾ), ਡਾ. ਮਨਜੀਤ ਸਿੰਘ ਬਲ (ਜ਼ੀਰਕਪੁਰ), ਬਲਜੀਤ ਕੌਰ ਘੋਲੀਆ (ਲੁਧਿਆਣਾ), ਗਗਨਦੀਪ ਧਾਲੀਵਾਲ (ਬਰਨਾਲਾ), ਡਾ. ਜਸਵੰਤ ਸਿੰਘ ਗਿੱਲ (ਅਮਨ ਕੈਂਸਰ ਹਸਪਤਾਲ, ਜਲੰਧਰ), ਬੁੱਧ ਸਿੰਘ ਨੀਲੋਂ (ਲੁਧਿਆਣਾ), ਜਗਤਾਰ ਸਮਾਲਸਰ (ਏਲਨਾਬਾਦ, ਸਿਰਸਾ), ਬਲਜਿੰਦਰ ਕੌਰ ਸ਼ੇਰਗਿੱਲ (ਮੋਹਾਲੀ), ਸੋਮਨਾਥ ਭੱਟੀ (ਸੱਤਿਆਗ੍ਰਹਿ), ਰਣਜੀਤ ਸਿੰਘ ਅਜ਼ਾਦ ਕਾਂਝਲਾ (ਬਰਨਾਲਾ) ਅਤੇ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਸ਼ਾਮਲ ਸਨ।
ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ (ਹਾਜੀਪੁਰ) ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਫੋਟੋ ਪੱਤਰਕਾਰ ਨੇ ਸਮਾਗਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ।
ਇਸ ਮੌਕੇ ਹੋਰ ਹਾਜ਼ਰ ਸਖ਼ਸ਼ੀਅਤਾਂ ਵਿੱਚ ਜਗਮੋਹਨ ਸਿੰਘ ਲੱਕੀ (ਪਟਿਆਲਾ), ਮਨਜਿੰਦਰ ਸਿੰਘ ਬੱਬੂ (ਰੀਅਲ ਅਸਟੇਟ ਸਲਾਹਕਾਰ, ਲੁਧਿਆਣਾ), ਸੁਰਿੰਦਰ ਹੀਰ (ਗ੍ਰੀਸ), ਜਸਵੀਰ ਕੌਰ (ਲੁਧਿਆਣਾ), ਪੀ.ਐਸ. ਪਾਲ ਐਡਵੋਕੇਟ, ਭਾਰਤ ਭੂਸ਼ਨ ਗੁਪਤਾ, ਜਗਜੀਤ ਸਿੰਘ ਮਾਨ (ਲੁਧਿਆਣਾ), ਬਲਬੀਰ ਸਿੰਘ ਸਿੱਧੂ ਸੰਪਾਦਕ ਜਸਟਿਸ ਨਿਊਜ਼, ਸ਼ਰਨਜੀਤ ਸਿੰਘ ਰੂਬੀ ਦੌਧਰ ਗਰਬੀ (ਮੋਗਾ), ਸਤਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਸਾਧੂ ਸਿੰਘ, ਮਾਸਟਰ ਰਣਜੀਤ ਸਿੰਘ, ਅਮਨਪ੍ਰੀਤ ਕੌਰ ਸਤਨਾਮ ਸਿੰਘ (ਲੁਧਿਆਣਾ) ਅਤੇ ਜਸਵਿੰਦਰ ਸਿੰਘ ਔਜਲਾ (ਨਵਾਂ ਸ਼ਹਿਰ) ਵੀ ਮੌਜੂਦ ਸਨ।
ਸਮਾਰੋਹ ਦੌਰਾਨ ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਗਏ ਯੋਗਦਾਨ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣਿਆ।
ਸਮਾਰੋਹ ਦੌਰਾਨ ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਨੂੰ ਖ਼ਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।
Click to Follow Babushahi Facebook page →