ਹੜ੍ਹ ਪੀੜਤਾਂ ਤੇ ਲੋਕ ਭਲਾਈ ਲਈ ਅਰਦਾਸ
ਸੁਖਮਿੰਦਰ ਭੰਗੂ
ਲੁਧਿਆਣਾ 8 ਸਤੰਬਰ 2025- ਅੱਜ ਮਾਡਲ ਟਾਊਨ ਮਾਰਕੀਟ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਪ੍ਰਧਾਨ ਦਲਜੀਤ ਸਿੰਘ ਟੱਕਰ ਅਤੇ ਸਕੱਤਰ ਜਸਵਿੰਦਰ ਸਿੰਘ ਸ਼ੰਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਾਡਲ ਟਾਊਨ ਮਾਰਕੀਟ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਫੈਸਲਾ ਲਿਆ ਗਿਆ ਕਿ ਹੜ੍ਹ ਪੀੜਤਾਂ ਅਤੇ ਇਸ ਮੁਸ਼ਕਲ ਸਮੇਂ ਵਿੱਚ ਫਸੇ ਲੋਕਾਂ ਲਈ ਇੱਕ "ਅਰਦਾਸ" ਠੀਕ ਦੁਪਹਿਰ 12 ਵਜੇ ਮੇਨ ਚੌਕ ਮਾਡਲ ਟਾਊਨ ਡਾਕਘਰ ਦੇ ਕੋਲ ਕੀਤੀ ਜਾਵੇਗੀ।
ਇਹ ਸੱਦਾ ਪੱਤਰ ਤੁਹਾਨੂੰ ਮਾਰਕੀਟ ਐਸੋਸੀਏਸ਼ਨ ਵੱਲੋਂ ਸਦਭਾਵਨਾ ਪੂਰਵਕ ਭੇਜਿਆ ਜਾ ਰਿਹਾ ਹੈ। ਹੁਣੇ ਹਾਲ ਵਿਚ ਆਈ ਭਾਰੀ ਬਾਰਸ਼ਾਂ ਅਤੇ ਹੜ੍ਹਾਂ ਕਾਰਨ ਪੀੜਤ ਹੋਏ ਭਰਾਵਾਂ ਤੇ ਭੈਣਾਂ ਦੀ ਖੈਰੀਅਤ ਅਤੇ ਚੰਗੇ ਭਵਿੱਖ ਲਈ ਅਸੀਂ ਇਕ ਅਰਦਾਸ ਸਮਾਗਮ ਕਰਵਾ ਰਹੇ ਹਾਂ
ਇਸ ਸਮਾਗਮ ਰਾਹੀਂ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਵੇਗੀ ਕਿ ਉਹ ਹੜ ਪੀੜਤ ਪਰਿਵਾਰਾਂ ਨੂੰ ਹੌਸਲਾ, ਤਾਕਤ ਅਤੇ ਆਸ਼ੀਰਵਾਦ ਦੇਣ। ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਆ ਕੇ ਅਰਦਾਸ ਵਿੱਚ ਹਿੱਸਾ ਲਓ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੋ। ਆਓ, ਮਿਲ ਕੇ ਦੁਆ ਕਰੀਏ।