ਅਪ੍ਰੇਸ਼ਨ ਰਾਹਤ ਤਹਿਤ ਪਸ਼ੂ ਚਾਰਾ ਲੋੜਵੰਦ ਪਰਿਵਾਰਾਂ ਲਈ ਭੇਜਿਆਂ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 09 ਸਤੰਬਰ,2025
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕਿਹਾ ਹੈ ਕਿ ਅਪ੍ਰੇਸ਼ਨ ਰਾਹਤ ਤਹਿਤ ਲੋੜਵੰਦ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ 500 ਕੁਇੰਟਲ ਪਸ਼ੂ ਚਾਰਾ ਅੱਜ ਇੱਥੋ ਲਾਗਲੇ 10 ਪਿੰਡਾਂ ਲਈ ਭੇਜਿਆ ਅਤੇ ਹਰ ਤਰਾਂ ਦੀ ਹੋਰ ਜਰੂਰਤ ਦੀ ਸਮੱਗਰੀ ਮੁਹੱਇਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਸ.ਬੈਂਸ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹ ਪਿੰਡ ਡਾਢੀ ਦੇ ਦੌਰੇ ਦੌਰਾਨ ਚੱਲ ਰਹੇ ਧਰਮਸਾਲਾ ਦੇ ਕੰਮ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਾਜੈਕਟ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 50 ਲੱਖ ਦੀ ਲਾਗਤ ਡਾਢੀ ਵਿੱਚ ਕਮਿਊਨਿਟੀ ਸੈਂਟਰ ਉਸਾਰਿਆ ਜਾਵੇਗਾ, ਜਿਸ ਦੀ ਸੁਰੂਆਤ ਅੱਜ 15 ਲੱਖ ਦੀ ਪਹਿਲੀ ਕਿਸ਼ਤ ਨਾਲ ਕਰ ਦਿੱਤੀ ਹੈ ਅਤੇ 5 ਲੱਖ ਦੀ ਲਾਗਤ ਨਾਲ ਧਰਮਸਾਲਾ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਸ.ਬੈਂਸ ਵੱਲੋਂ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਚਾਰੇ ਦੀ ਵੰਡ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਕੋਈ ਮੁਸ਼ਕਲ ਨਾ ਆਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਧਿਆਨ ਲੋਕਾਂ ਦੇ ਬਚਾਅ, ਰਾਹਤ ਕਾਰਜਾਂ ਅਤੇ ਮੁੱਢਲੀਆਂ ਸਹੂਲਤਾਂ ਦੀ ਪੂਰਤੀ ‘ਤੇ ਹੈ। ਮੰਤਰੀ ਬੈਂਸ ਨੇ ਇਹ ਵੀ ਕਿਹਾ ਕਿ ਇਸ ਸੰਕਟ ਦੀ ਸਥਿਤੀ ਵਿੱਚ ਲੋਕਾਂ ਦੀ ਸਿਹਤ ਬਹੁਤ ਜ਼ਰੂਰੀ ਹੈ। ਇਸ ਮੌਕੇ ਹਲਕਾ ਕੋਆਰਡੀਨੇਟਰ ਕਮਿੱਕਰ ਸਿੰਘ ਡਾਢੀ ਨੇ ਕਿਹਾ ਕਿ ਭਲਕੇ 1000 ਕੁਇੰਟਲ ਪਸ਼ੂ ਚਾਰਾ ਹੋਰ ਇਨ੍ਹਾਂ ਪਿੰਡਾਂ ਵਿੱਚ ਵੰਡਿਆ ਜਾਵੇਗਾ ਜਿੱਥੇ ਹੜ੍ਹਾਂ ਕਾਰਨ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ ਅਤੇ ਪਸ਼ੂਆਂ ਲਈ ਚਾਰਾ, ਅਚਾਰ ਦੀ ਬਹੁਤ ਜਰੂਰਤ ਹੈ।
ਇਸ ਮੌਕੇ ਦਰਸ਼ਨ ਸਿੰਘ ਸਰਪੰਚ ਡਾਢੀ, ਬਲਵੀਰ ਸਿੰਘ ਸਰਪੰਚ ਮੀਆਪੁਰ, ਸੋਹਣ ਸਿੰਘ ਨਿੱਕੂਵਾਲ, ਬਲਵਿੰਦਰ ਸਿੰਘ ਸਰਪੰਚ ਝਿੰਜੜੀ, ਜਿੰਮੀ ਡਾਢੀ, ਗੁਰਚਰਨ ਸਿੰਘ ਡਾਢੀ, ਮਹਿਮਾ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ, ਕੇਸਰ ਸਿੰਘ ਸੰਧੂ ਜਗੀਰ ਸਿੰਘ ਭਾਓਵਾਲ, ਗੁਰਚਰਨ ਸਿੰਘ ਠੇਕੇਦਾਰ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।