ਹਰਿਆਣਾ ਦੀ ਨਗਰ ਨਿਗਮ ਚੋਣ: 8 ਸ਼ਹਿਰਾਂ 'ਚ ਭਾਜਪਾ ਦੀ ਜਿੱਤ, ਹੁੱਡਾ ਦੇ ਗੜ੍ਹ 'ਚ ਵੀ ਕਾਂਗਰਸ ਹਾਰੀ
ਚੰਡੀਗੜ੍ਹ, 12 ਮਾਰਚ 2025 : ਹਰਿਆਣਾ ਦੀ ਨਗਰ ਨਿਗਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਭਾਰੀ ਜਿੱਤ ਦਰਜ ਕੀਤੀ ਹੈ। ਕੁੱਲ 10 ਨਗਰ ਨਿਗਮਾਂ ਵਿੱਚੋਂ 8 'ਤੇ ਭਾਜਪਾ ਨੇ ਕਬਜ਼ਾ ਜਮਾਇਆ, ਜਦਕਿ ਕੇਵਲ ਮਾਨੇਸਰ ਨਗਰ ਨਿਗਮ ਤੋਂ ਆਜ਼ਾਦ ਉਮੀਦਵਾਰ ਡਾ. ਇੰਦਰਜੀਤ ਯਾਦਵ ਨੇ ਜਿੱਤ ਹਾਸਲ ਕੀਤੀ।
ਕਾਂਗਰਸ ਇਸ ਚੋਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਅਤੇ 10 ਸੀਟਾਂ 'ਚੋਂ ਕਿਸੇ 'ਤੇ ਵੀ ਜਿੱਤ ਦਰਜ ਨਹੀਂ ਕਰ ਸਕੀ। 21 ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ। ਭਾਜਪਾ ਨੇ ਸੋਨੀਪਤ, ਪਾਣੀਪਤ, ਗੁਰੂਗ੍ਰਾਮ ਅਤੇ ਫਰੀਦਾਬਾਦ ਜਿਵੇਂ ਮੁੱਖ ਸ਼ਹਿਰਾਂ ਵਿੱਚ ਵੱਡੀ ਜਿੱਤ ਦਰਜ ਕੀਤੀ।
ਮੁੱਖ ਨਤੀਜੇ:
- ਸੋਨੀਪਤ: ਭਾਜਪਾ ਦੇ ਰਾਜੀਵ ਜੈਨ ਨੇ 34,749 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕਮਲ ਦੀਵਾਨ ਨੂੰ ਹਰਾਇਆ।
- ਗੁਰੂਗ੍ਰਾਮ: ਰਾਜ ਰਾਣੀ ਮਲਹੋਤਰਾ ਨੇ 1,79,485 ਵੋਟਾਂ ਦੇ ਵੱਡੇ ਅੰਤਰ ਨਾਲ ਸੀਮਾ ਪਾਹੂਜਾ (ਕਾਂਗਰਸ) ਨੂੰ ਹਰਾਇਆ।
- ਰੋਹਤਕ: ਭਾਜਪਾ ਦੇ ਰਾਮ ਅਵਤਾਰ ਨੇ ਸੂਰਜਮਲ ਕਿਲੋਈ (ਕਾਂਗਰਸ) ਨੂੰ 45,198 ਵੋਟਾਂ ਨਾਲ ਹਰਾਇਆ।
- ਫਰੀਦਾਬਾਦ: ਪ੍ਰਵੀਨ ਜੋਸ਼ੀ (ਭਾਜਪਾ) ਨੇ 4,16,927 ਵੋਟਾਂ ਪ੍ਰਾਪਤ ਕਰਕੇ ਲਤਾ ਰਾਣੀ (ਕਾਂਗਰਸ) ਨੂੰ 3,16,852 ਵੋਟਾਂ ਨਾਲ ਹਰਾਇਆ।
- ਕਰਨਾਲ: ਰੇਣੂ ਬਾਲਾ ਗੁਪਤਾ (ਭਾਜਪਾ) ਨੇ 83,630 ਵੋਟਾਂ ਲੈ ਕੇ ਮਨੋਜ ਵਧਵਾ (ਕਾਂਗਰਸ) ਨੂੰ 25,359 ਵੋਟਾਂ ਨਾਲ ਪਿਛਾ ਦਿੱਤਾ।
- ਹਿਸਾਰ: ਪ੍ਰਵੀਨ ਪੋਪਲੀ (ਭਾਜਪਾ) ਨੇ 64,456 ਵੋਟਾਂ ਦੇ ਫਰਕ ਨਾਲ ਕ੍ਰਿਸ਼ਨਾ ਟੀਟੂ ਸਿੰਗਲਾ (ਕਾਂਗਰਸ) ਨੂੰ ਮਾਤ ਦਿੱਤੀ।
- ਪਾਣੀਪਤ: ਕੋਮਲ ਸੈਣੀ (ਭਾਜਪਾ) 1,08,729 ਵੋਟਾਂ ਨਾਲ ਜਿੱਤ ਹਾਸਲ ਕੀਤੀ।
- ਮਾਨੇਸਰ: ਆਜ਼ਾਦ ਉਮੀਦਵਾਰ ਡਾ. ਇੰਦਰਜੀਤ ਯਾਦਵ ਨੇ 26,393 ਵੋਟਾਂ ਨਾਲ ਜਿੱਤ ਦਰਜ ਕੀਤੀ।
- ਅੰਬਾਲਾ: ਸ਼ੈਲਜਾ ਸਚਦੇਵਾ (ਭਾਜਪਾ) ਨੇ ਜਿੱਤ ਹਾਸਲ ਕੀਤੀ।
- ਯਮੁਨਾਨਗਰ: ਸੁਮਨ ਬਹਾਮਣੀ (ਭਾਜਪਾ) ਨੇ 51,940 ਵੋਟਾਂ ਨਾਲ ਅੱਗੇ ਰਹਿ ਕੇ ਜਿੱਤ ਦਰਜ ਕੀਤੀ।