ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੂਫੈਲ ਮਲਿਕ ਨੂੰ ਸਦਮਾ: ਵੱਡੇ ਸਪੁੱਤਰ ਸ਼ੌਂਕਤ ਅਲੀ ਦਾ ਦਿਹਾਂਤ
- ਦਿਹਾਂਤ ਨੂੰ ਲੈ ਕੇ ਇਲਾਕੇ ਅੰਦਰ ਸੋਗ ਦੀ ਲਹਿਰ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਮਲਿਕ ਪਰਿਵਾਰ ਨਾਲ ਪ੍ਰਗਟਾਈ ਜਾ ਰਹੀ ਹਮਦਰਦੀ
- ਸ਼ੌਕਤ ਅਲੀ ਦੇ ਜਾਣ ਦਾ ਕੇਵਲ ਮਲਿਕ ਪਰਿਵਾਰ ਨੂੰ ਹੀ ਨਹੀਂ ਬਲਕਿ ਢੀਂਡਸਾ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ - ਢੀਂਡਸਾ
- ਪਿੰਡ ਹੈਦਰ ਨਗਰ (ਹਥੋਈ) ਵਿਖੇ ਨਮਾਜ਼ ਏ ਜਨਾਜ਼ਾ ਅਦਾ ਕਰਨ ਤੋਂ ਬਾਅਦ ਕੀਤਾ ਸਪੁਰਦ ਏ ਖਾਕ
- ਮਰਹੂਮ ਦੀ ਰਸਮੇਂ ਕੁਲ 19 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 09 ਵਜੇ ਪਿੰਡ ਹੈਦਰ ਨਗਰ ਹਥੋਈ ਵਿਖੇ ਹੋਵੇਗੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 18 ਮਾਰਚ ,2025 - ਸ਼ਹਿਰ ਅੰਦਰ ਉਸ ਸਮੇਂ ਸ਼ੋਗ ਦੀ ਲਹਿਰ ਚੱਲ ਪਈ ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਸਾਥੀ ਤੇ ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੂਫੈਲ ਮਲਿਕ ਦੇ ਵੱਡੇ ਬੇਟੇ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ| ਦੇਰ ਰਾਤ ਮਰਹੂਮ ਸ਼ੌਕਤ ਅਲੀ ਦੀ ਨਮਾਜ਼ ਏ ਜਨਾਜ਼ਾ ਉਨ੍ਹਾਂ ਦੇ ਪਿੰਡ ਹੈਦਰ ਨਗਰ (ਹਥੋਈ) ਮਲੇਰਕੋਟਲਾ ਵਿਖੇ ਅਦਾ ਕੀਤੀ ਗਈ |ਮਰਹੂਮ ਸ਼ੌਕਤ ਅਲੀ ਡੈਲਸਿਸ ਅਤੇ ਮਿਰਗੀ ਦੇ ਲੰਮੇ ਸਮੇਂ ਤੋਂ ਮਰੀਜ਼ ਸਨ ।
ਉਨ੍ਹਾਂ ਦੀ ਨਮਾਜੇ ਜਨਾਜ਼ਾ ਮੌਕੇ ਸ.ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਨੇ ਉਚੇਚੇ ਤੌਰ ਤੇ ਪਹੁੰਚ ਕੇ ਮਲਿਕ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਸਾਂਝਾ ਕੀਤਾ ਅਤੇ ਕਬਰਸਤਾਨ ਪਿੰਡ ਹੈਦਰ ਨਗਰ ਵਿਖੇ ਨਮਾਜ਼ ਏ ਜਨਾਜ਼ਾ ਵਿਚ ਵੀ ਸ਼ਮੂਲੀਅਤ ਕੀਤੀ | ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਤੁਫ਼ੈਲ ਮਲਿਕ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ | ਉਨ੍ਹਾਂ ਕਿਹਾ ਕਿ ਸ਼ੌਕਤ ਅਲੀ ਦੇ ਜਾਣ ਦਾ ਕੇਵਲ ਮਲਿਕ ਪਰਿਵਾਰ ਨੂੰ ਹੀ ਨਹੀਂ ਬਲਕਿ ਢੀਂਡਸਾ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।ਉਨ੍ਹਾਂ ਅਰਦਾਸ ਕਰਦਿਆਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਇਸ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਇਹ ਪਰਿਵਾਰ ਆਪਣੀ ਕੌਮ ਅਤੇ ਭਾਈਚਾਰੇ ਦੀ ਸੇਵਾ ਕਰਦਾ ਰਹੇ।
ਚੇਅਰਮੈਨ ਤੁਫੈਲ ਮਲਿਕ ਨਾਲ ਦੁੱਖ ਸਾਂਝਾ ਕਰਨ ਲਈ ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ, ਮੁਹੰਮਦ ਓਵੈਸ ਚੇਅਰਮੈਨ ਪੰਜਾਬ ਵਕਫ ਬੋਰਡ,ਨਿਸ਼ਾਨ ਸਿੰਘ ਵਿਧਾਇਕ ਟੋਹਾਣਾ,ਪੰਜਾਬ ਵਕਫ਼ ਬੋਰਡ ਦੇ ਸੀਈਓ ਲਤੀਫ ਅਹਿਮਦ, ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਬਖਸ਼ੀ,ਮੈਂਬਰ ਐਡਵੋਕੇਟ ਸ਼ਮਸ਼ਾਦ ਅਲੀ ਸਾਬਕਾ ਚੇਅਰਮੈਨ,ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ,ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ,ਗਿਆਨੀ ਅਮਰ ਸਿੰਘ,ਇੰਦਰਜੀਤ ਸਿੰਘ ਮੁੰਡੇ,ਅਮਜਦ ਅਲੀ ਚੇਅਰਮੈਨ ਹਰਫ ਕਾਲਜ,ਡਾ.ਮੁਹੰਮਦ ਸੱਬੀਰ,ਜਥੇਦਾਰ ਹਰਦੇਵ ਸਿੰਘ ਸੇਹਕੇ ਐਡਵੋਕੇਟ ਹਰਦੀਪ ਸਿੰਘ ਖੱਟੜਾ,ਹਾਜੀ ਨਸੀਮ ਅਨਵਾਰ ਖਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਸਕੇ ਸਬੰਧੀਆਂ ਨੇ ਸ਼ੌਕਤ ਅਲੀ ਨੂੰ ਸਪੁਰਦ ਏ ਖ਼ਾਕ ਕਰਕੇ ਉਨ੍ਹਾਂ ਦੀ ਬਖ਼ਸ਼ਿਸ਼ ਲਈ ਦੂਆ ਕੀਤੀ |
ਮਰਹੂਮ ਸ਼ੌਕਤ ਅਲੀ ਸਰਪੰਚ ਗੁਲਾਮ ਮੁਹੰਮਦ ਗਾਮਾ ਅਤੇ ਸਾਬਕਾ ਸੀਈਓ ਪੰਜਾਬ ਵਕਫ਼ ਬੋਰਡ ਐਡਵੋਕੇਟ ਜੁਲਫਕਾਰ ਅਲੀ ਮਲਿਕ ਦੇ ਭਤੀਜੇ ਅਤੇ ਯੂਥ ਆਗੂ ਮੁਹੰਮਦ ਯੂਨਸ ਬੱਬੂ ਦੇ ਚਚੇਰੇ ਭਰਾ ਲੱਗਦੇ ਸਨ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਰਹੂਮ ਸ਼ੌਕਤ ਅਲੀ (48) ਦੀ ਰਸਮੇਂ ਕੁਲ 19 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 09 ਵਜੇ ਪਿੰਡ ਹੈਦਰ ਨਗਰ ਹਥੋਈ ਵਿਖੇ ਹੋਵੇਗੀ ।