ਮਨੁੱਖੀ ਅਧਿਕਾਰ ਕਮਿਸ਼ਨ ਨੇ ਚਾਰ ਮੰਜ਼ਲਾਂ ਬਣੇ ਹੋਟਲ ਬਾਰੇ ਲੁਧਿਆਣਾ DC ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ
ਸੁਖਮਿੰਦਰ ਭੰਗੂ
ਲੁਧਿਆਣਾ 25 ਦਸੰਬਰ 2025- ਉੱਘੇ ਸਮਾਜਸੇਵੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ 475 ਏਕੜ ਸਕੀਮ ਵਿੱਚ 40 ਵਰਗ ਗਜ਼ ਜੋ ਕਿ EWS ਲੋਕਾਂ ਨੂੰ LIT ਦਿੱਤੇ ਗਏ ਹਨ। ਪਰ ਰਸੂਖਦਾਰ ਨੇ 40/40 ਗਜ਼ ਦੇ ਦੋ ਪਲਾਟਾਂ ਨੂੰ ਜੋੜ ਕੇ (E ਬਲਾਕ 40 ਵਰਗ ਗਜ ਵਿੱਚ) ਗੈਰਕਾਨੂੰਨੀ 4 ਮੰਜਿਲਾਂ ਦਾ ਹੋਟਲ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਬਣਾਇਆ ਹੈ। ਜਿਸ ਵੇਲੇ ਇਹ ਨਿਰਮਾਣ ( ਹੋਟਲ ਦਾ ਨਿਰਮਾਣ) ਅਜੇ ਗਰਾਊਂਡ ਸਤਰ 'ਤੇ ਸੀ।
ਉਸ ਵੇਲੇ ਹੀ XEN ਅਤੇ ਹੋਰ ਉੱਚ ਅਧਿਕਾਰੀਆਂ ਨੂੰ (117) ਨੂੰ ਦੱਸਿਆ ਗਿਆ ਸੀ। ਫੀਲਡ ਸਟਾਫ ਵੀ ਨਿਰੰਤਰ ਉੱਥੇ ਆਉਂਦੇ ਰਹਿੰਦੇ ਸਨ। ਪਰ ਸੈਟਿੰਗ ਹੋਣ ਦੇ ਕਾਰਨ ਗੈਰਕਾਨੂੰਨੀ ਹੋਟਲ ਬਣ ਕੇ ਤਿਆਰ ਹੋ ਚੁੱਕਾ ਹੈ। ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਲਗਾਤਾਰ ਦੋ ਵਾਰੀ ਇਹ ਸ਼ਿਕਾਇਤ CM Pb, CVO ਲੋਕਲ ਬਾਡੀਜ਼ ਡਿਪਾਰਟਮੈਂਟ ਚੰਡੀਗੜ੍ਹ, ਡਾਇਰੈਕਟਰ ਲੋਕਲ ਬਾਡੀ ਸੈਕਟਰੀ ਲੋਕਲ ਬਾਡੀਜ਼, ਮੰਤਰੀ ਲੋਕਲ ਬਾਡੀਜ਼, ਚੇਅਰਮੈਨ LIT ਨੂੰ ਸ਼ਿਕਾਇਤਾਂ ਦਿੱਤੀਆਂ ਕਿ ਗੈਰਕਾਨੂੰਨੀ ਹੋਟਲ 40/40 ਪਲਾਟਾਂ ਨੂੰ ਜੋੜ ਕੇ ਬੇਸਮੈਂਟ ਬਣਾ ਕੇ ਚਾਰ ਮੰਜਿਲਾਂ ਬਣ ਰਿਹਾ ਹੈ। ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਅੰਤ ਵਿੱਚ ਯੋਗੇਸ਼ ਸ਼ਰਮਾ ਵਲੋਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਲਿਖਤੀ ਜਾਣਕਾਰੀ ਦਿੱਤੀ ਤੇ ਇੱਥੇ ਮੁਹੱਲੇ ਦੀਆਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੇਖਦਿਆਂ, ਇਹ ਗੈਰਕਾਨੂੰਨੀ ਹੋਟਲ ਦੀ ਸ਼ਿਕਾਇਤ "ਪੰਜਾਬ ਸਟੇਟ-ਹਿਊਮਨ ਰਾਈਟਸ ਕਮਿਸ਼ਨ ਦੇ ਮਾਣਯੋਗ ਚੇਅਰਪਰਸਨ ਚੰਡੀਗੜ੍ਹ" ਵਿੱਚ ਕੀਤੀ। ਉਨ੍ਹਾਂ ਨੂੰ ਵਿਸਥਾਰ ਵਿੱਚ ਸਭ ਕੁਝ ਲਿਖਤੀ ਵਿੱਚ ਲਿਖ ਕੇ ਸ਼ਿਕਾਇਤ ਕੀਤੀ ਇਸ ਬੇਨਿਯਮੀ ਬਾਰੇ ਦੱਸਿਆ। ਯੋਗੇਸ਼ ਸ਼ਰਮਾ ਨੇ ਦੋਸ਼ ਲਾਇਆ ਕਿ ਗੈਰਕਾਨੂੰਨੀ ਹੋਟਲ ਬਣਾਕੇ।ਇਸ ਤਰ੍ਹਾਂ ਕਾਲੇ ਧਨ ਨੂੰ ਸਫੈਦ ਕੀਤਾ ਗਿਆ ਹੈ। ਨਿਵਾਸੀਆਂ ਦੀਆਂ ਸ਼ਿਕਾਇਤਾਂ ਦਾ ਸਾਰ ਲੈਂਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ 21-11-25 ਨੂੰ ਨੋਟਿਸ ਈਮੇਲ ਦੁਆਰਾ ਭੇਜਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 29-01-2026 ਤੋਂ ਇੱਕ ਹਫ਼ਤਾ ਪਹਿਲਾਂ ਰਿਪੋਰਟ ਸਬਮਿਟ ਕਰਨ ਦਾ ਆਰਡਰ ਦਿੱਤਾ ਗਿਆ ਹੈ।