ਰੂਸ ਦੀ ਫੌਜ 'ਚ ਭਰਤੀ ਪੰਜਾਬੀ ਨੌਜਵਾਨ ਗੁਰਸੇਵਕ ਦੀ ਜੰਗ ਦੋਰਾਨ ਹੋਈ ਮੌਤ
ਪਿੰਡ ਪਹੁੰਚੀ ਮ੍ਰਿਤਕ ਦੇਹ ਹੋਇਆ ਅੰਤਿਮ ਸੰਸਕਾਰ
ਰੋਹਿਤ ਗੁਪਤਾ, ਗੁਰਦਾਸਪੁਰ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬੋਹਜਾ ਦੇ ਰੂਸ ਦੀ ਫੌਜ ਵਿੱਚ ਭਰਤੀ ਹੋਏ ਨੋਜਵਾਨ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਬੋਹਜਾ ਦੀ ਰੂਸ ਅਤੇ ਯੂਕਰੇਨ ਦੀ ਜੰਗ ਦੋਰਾਨ ਮੌਤ ਹੋ ਗਈ ਜਿਸ ਦੀ ਮਿਰਤਕ ਦੇਹ ਕਰੀਬ ਅੱਠ ਮਹੀਨੇ ਬਾਅਦ ਰੂਸ ਦੇ ਰਾਸ਼ਟਰੀ ਝੰਡੇ ਵਿੱਚ ਲਿਪਟੀ ਹੋਈ ਪਿੰਡ ਬੋਹਜਾ ਵਿਖੇ ਪਹੁੰਚੀ। ਨੋਜਵਾਨ ਦੀ ਮਿਰਤਕ ਦੇਹ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਪ੍ਰੀਵਾਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਸੀ। ਹਰ ਇਕ ਦੀਆਂ ਅੱਖਾਂ ਨਮ ਹੋਈਆਂ ਸਨ ਮਿਰਤਕ ਨੋਜਵਾਨ ਪਿੰਡ ਬੋਹਜਾ ਦੇ ਸ਼ਮਸ਼ਾਨ ਘਾਟ ਵਿਖੇ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਿਖਾ ਨੂੰ ਅਗਨੀ ਭੇਟ ਮਿਰਤਕ ਗੁਰਸੇਵਕ ਸਿੰਘ ਦੇ ਛੋਟੇ ਭਰਾ ਗੁਰਬਾਜ਼ ਸਿੰਘ ਨੇ ਭੇਂਟ ਕੀਤੀ। ਅੰਤਿਮ ਸੰਸਕਾਰਇਸ ਮੌਕੇ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਮਿਰਤਕ ਨੋਜਵਾਨ ਗੁਰਸੇਵਕ ਸਿੰਘ ਦੇ ਚਾਚੇ ਕੁਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਮੁਖਤਾਰ ਸਿੰਘ ਬੋਹਜਾ ਨੇ ਦੱਸਿਆ ਕਿ ਗੁਰਸੇਵਕ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਕੁਝ ਸਾਲ ਪਹਿਲਾਂ ਜਰਮਨ ਵਿਦੇਸ਼ ਵਿਚ ਵਰਕ ਪਰਮਿਟ ਤੇ ਗਿਆ ਸੀ। ਅਤੇ ਬਾਅਦ ਵਿੱਚ ਉਹ ਰੂਸ ਦੇਸ਼ ਵਿੱਚ ਪਹੁੰਚ ਕੇ ਰੂਸ ਦੀ ਫੌਜ ਵਿੱਚ ਭਰਤੀ ਹੋ ਗਿਆ। ਜਿਥੇ ਉਹ 13 ਸਤੰਬਰ 2025 ਤੋਂ ਉਹ ਲਾਪਤਾ ਚੱਲ ਰਿਹਾ ਸੀ ਅਤੇ ਇਸ ਤੋਂ ਬਾਅਦ ਉਸ ਦਾ ਕੋਈ ਵੀ ਘਰ ਦਿਆਂ ਨਾਲ ਸੰਪਰਕ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 7 ਮਈ 2026 ਤਰੀਕ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰਸੇਵਕ ਸਿੰਘ ਰੂਸ ਯੂਕਰੇਨ ਯੁੱਧ ਵਿੱਚ ਸ਼ਹੀਦ ਹੋ ਗਿਆ ਹੈ। ਅਤੇ ਅੱਜ ਉਸ ਦੀ ਮਿਰਤਕ ਦੇਹ ਦਿੱਲੀ ਏਅਰਪੋਰਟ ਤੋਂ ਜੱਦੀ ਪਿੰਡ ਬੋਹਜਾ ਵਿਖੇ ਲਿਆਂਦੀ ਗਈ। ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਰੂਸ ਦੀ ਫੌਜ ਵੱਲੋਂ ਗੁਰਸੇਵਕ ਸਿੰਘ ਦੀ ਮਿਰਤਕ ਦੇਹ ਨੂੰ ਪੂਰੇ ਮਾਣ ਸਨਮਾਨ ਨਾਲ ਫੋਜੀ ਵਰਦੀ ਅਤੇ ਰੂਸ ਦੇ ਰਾਸ਼ਟਰੀ ਝੰਡੇ ਵਿੱਚ ਲਪੇਟ ਕੇ ਭੇਜਿਆ ਗਿਆ ਹੈ।ਉਨ੍ਹਾਂ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਗੁਰਸੇਵਕ ਸਿੰਘ ਦਾ ਪ੍ਰੀਵਾਰ ਬਹੁਤ ਹੀ ਗਰੀਬ ਪ੍ਰੀਵਾਰ ਹੈ ਅਤੇ ਮਿਰਤਕ ਗੁਰਸੇਵਕ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਪ੍ਰੀਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇ।
- Download Babushahi App
-
-