ਐਮ.ਸੀ.ਸੀ-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ
ਮਨਪ੍ਰੀਤ ਸਿੰਘ
ਰੂਪਨਗਰ, 19 ਜਨਵਰੀ
ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਅੱਜ 20 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਏਅਰਟੈੱਲ ਕੰਪਨੀ ਵੱਲੋਂ ਕਸਟਰਮਰ ਰਿਲੇਸ਼ਨਸ਼ਿਪ ਅਫਸਰ (ਸੀ.ਆਰ.ਓ) ਦੀਆਂ 30 ਅਸਾਮੀਆਂ ਲਈ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਔਰਤਾਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਬੀਬੀ ਚੈਂਪ/ਬ੍ਰੌਡਬੈਂਡ/ਪੋਸਟਪੇਡ ਕਨੈਕਸ਼ਨ ਅੰਬੈਸਡਰ ਦੀਆਂ ਅਸਾਮੀਆਂ ਲਈ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਕੋਲ ਬਾਈਕ ਅਤੇ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਚੁਣੇ ਜਾਣ ਵਾਲ ਉਮੀਦਵਾਰਾਂ ਨੂੰ 15 ਹਜ਼ਾਰ ਤੋਂ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ + ਪੀਐਫ + ਈਐਸਆਈਸੀ + ਪ੍ਰੋਤਸਾਹਨ ਮਿਲੇਗਾ। ਇਹ ਅਸਾਮੀਆਂ ਕੇਵਲ ਪੁਰਸ਼ ਉਮੀਦਵਾਰਾਂ ਲਈ ਹਨ। ਉਮੀਦਵਾਰ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।
ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਏਅਰਟੈੱਲ ਐਕਸਐਫਈ ਦੀਆਂ 50 ਅਸਾਮੀਆਂ ਲਈ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ ਕੇਵਲ ਪੁਰਸ਼ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਕੋਲ ਬਾਈਕ ਅਤੇ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਇਸ ਅਸਾਮੀ ਤੇ ਉਮੀਦਵਾਰ ਨੂੰ ਫੀਲਡ ਵਿੱਚ ਕੰਮ ਕਰਨਾ ਹੋਵੇਗਾ। ਉਮੀਦਵਾਰ ਨੂੰ 15 ਹਜ਼ਾਰ ਤੋਂ 19 ਹਜ਼ਾਰ + ਪੀਐਫ + ਈਐਸਆਈ + 40 ਹਜ਼ਾਰ ਤੱਕ ਪ੍ਰੋਤਸਾਹਨ ਮਿਲੇਗਾ। ਉਮੀਦਵਾਰ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।
ਬ੍ਰਾਡਬੈਂਡ/ਪੋਸਟਪੇਡ ਕਨੈਕਸ਼ਨ ਅੰਬੈਸਡਰ ਦੀਆਂ 30 ਅਸਾਮੀਆਂ ਲਈ ਘੱਟੋ-ਘੱਟ ਬਾਰਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਉਮੀਦਵਾਰ ਨੂੰ 15000 ਤੋਂ 17500/- ਪ੍ਰਤੀ ਮਹੀਨਾ ਤਨਖਾਹ + ਪੀਐਫ਼+ ਈਐਸਆਈ +40000 ਤੱਕ ਪ੍ਰੋਤਸਾਹਨ ਮਿਲੇਗਾ।
ਭਾਰਤ ਪੇ ਕੰਪਨੀ ਵੱਲੋਂ ਫੀਲਜ਼ ਸੇਲਜ਼ ਐਗਜ਼ੀਕਿਊਟਿਵ ਦੀਆਂ 60 ਅਸਾਮੀਆਂ ਦੀ ਭਰਤੀ ਲਈ ਘੱਟੋ-ਘੱਟ ਦਸਵੀਂ ਜਾਂ ਬਾਰਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਦੀ ਉਮਰ 18 ਤੋਂ 36 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਨੌਕਰੀ ਕਰਨ ਦਾ ਸਥਾਨ ਰੂਪਨਗਰ ਜ਼ਿਲ੍ਹਾ, ਕੁਰਾਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਰਾਜਪੁਰਾ, ਜ਼ੀਰਕਪੁਰ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀਸੀ ਕੰਪਲੈਕਸ ਰੂਪਨਗਰ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਨੰਬਰ 01881-222104 ਤੇ ਸੰਪਰਕ ਕੀਤਾ ਜਾ ਸਕਦਾ ਹੈ।