ਮਾਲੇਰਕੋਟਲਾ ਦਾ ਨਾਂ ਕੀਤਾ ਰੋਸ਼ਨ : ਬਾਕਸਿੰਗ ਖਿਡਾਰਨ ਤਸਬੀਆ ਨੇ ਜਿੱਤਿਆ ਗੋਲਡ ਮੈਡਲ
ਜੇਤੂ ਖਿਡਾਰਨ ਦਾ ਸਕੂਲ ਪੁੱਜਣ ‘ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੁਜਾਹਿਦ ਅਲੀ, ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫੀਕ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕਰਦਿਆਂ ਕੀਤਾ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 13 ਮਾਰਚ 2025, ਕਾਠਮੰਡੂ (ਨੇਪਾਲ) ਵਿਖੇ ਛਘਘ ਸਪੋਰਟਸ ਹੱਬ ਵੱਲੋਂ ਅੰਤਰ ਰਾਸ਼ਟਰੀ ਫਰੈਡਲੀ ਬਾਕਸਿੰਗ ਸੀਰੀਜ਼ ਕਰਵਾਈ ਗਈ । ਜਿਸ ਵਿੱਚ ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਦੇ ਬਾਕਸਿੰਗ ਖਿਡਾਰੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਵਿੱਚ ਚੰਡੀਗੜ੍ਹ ਯੂਟੀ ਅਤੇ ਭੂਟਾਨ ਦੇ ਬਾਕਸਰਾਂ ਨੇ ਵੀ ਆਪਣੀਆਂ ਸਟੇਟਾਂ ਦੀ ਪ੍ਰਤੀਨਿਧਤਾ ਕੀਤੀ । ਪੰਜਾਬ ਬਾਕਸਿੰਗ ਦੀ ਟੀਮ ਦੇ ਮੁੱਖ ਕੋਚ ਸ੍ਰੀ ਮੁਹੰਮਦ ਹਬੀਬ ਮਲੇਰਕੋਟਲਾ ਅਤੇ ਸ੍ਰੀ ਅਰਿਹੰਤ ਕੁਮਾਰ ਜਲੰਧਰ ਬਾਕਸਿੰਗ ਕੋਚ ਦੀ ਅਗਵਾਈ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ । ਇਸ ਸੀਰੀਜ ਵਿੱਚ ‘ਦਾ ਟਾਊਨ ਸਕੂਲ’ ਮਲੇਰਕੋਟਲਾ ਦੀ ਹੋਣਹਾਰ ਬਾਕਸਿੰਗ ਖਿਡਾਰਨ ਤਸਬੀਆ ਨੇ 48-50 ਕਿਲੋਗਰਾਮ ਭਾਰ ਵਰਗ ਵਿੱਚ ਨੇਪਾਲ ਦੀ ਬਾਕਸਰ ਨੂੰ ਫਾਈਨਲ ਮੁਕਾਬਲੇ ਵਿੱਚ ਹਰਾਕੇ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਦੇਸ਼ ਦੁਨੀਆ ਵਿੱਚ ਰੌਸ਼ਨ ਕੀਤਾ ।
ਜੇਤੂ ਖਿਡਾਰਨ ਤਸਬੀਆ ਦਾ ਸਕੂਲ ਪੁੱਜਣ ‘ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੁਜਾਹਿਦ ਅਲੀ, ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫੀਕ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ । ਇਸ ਮੌਕੇ ‘ਦ ਟਾਊਨ ਸਕੂਲ’ ਦੇ ਚੇਅਰਮੈਨ ਸ੍ਰੀ ਮੁਹੰਮਦ ਉਵੈਸ ਨੇ ਜੇਤੂ ਖਿਡਾਰਨ ਤਸਬੀਆ ਨੂੰ ਮੁਬਾਰਕਬਾਦ ਦਿੰਦਿਆਂ ਸਕੂਲ ਦੇ ਫਿਜ਼ੀਕਲ ਵਿਭਾਗ ਦੇ ਅਧਿਆਪਕਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਵੀ ਲਾਜ਼ਮੀ ਹੈ ਤਾਂ ਹੀ ਉਹਨਾਂ ਦਾ ਸਰਵ ਪੱਖੀ ਵਿਕਾਸ ਹੋ ਸਕਦਾ ਹੈ । ਮੁਹੰਮਦ ਰਫੀਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨ ਤਮਗਾ ਇਸ ਜੇਤੂ ਖਿਡਾਰਨ ਨੇ ਇਸੇ ਸ਼ੈਸਨ ਵਿੱਚ ਪੰਜਾਬ ਸਕੂਲ ਗੇਮਜ ਵਿੱਚ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ, ਇਸੇ ਸਕੂਲ ਦੇ ਕਰਨਵੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਬਲਵੀਰ ਸਿੰਘ ਦੋਵਾਂ ਨੇ ਸਟੇਟ ਪੱਧਰ ‘ਤੇ ਸਿਲਵਰ ਮੈਡਲ ਅਤੇ ਮੁਹੰਮਦ ਅਨਸ ਪੁੱਤਰ ਮੁਹੰਮਦ ਅਸਲਮ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਮੁਹੰਮਦ ਅਨਸ ਪੁੱਤਰ ਸ਼ੌਕਤ ਅਲੀ ਨੇ ਸ਼ਅੀ ਵੱਲੋਂ ਆਯੋਜਿਤ ਆਲ ਇੰਡੀਆ ਸ਼ਅੀ ਟੂਰਨਾਮੈਂਟ ਔਰੰਗਾਬਾਦ (ਮਹਾਂਰਾਸ਼ਟਰ) ਵਿਖੇ ਨਾਰਥ ਜ਼ੋਨ ਦੀ ਪ੍ਰਤੀਨਿਧਤਾ ਕਰਦਿਆਂ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ।