ਮਾਨਸੂਨ ਪੰਜਾਬ 'ਚ ਦਾਖਲ, ਚੇਤਾਵਨੀ ਵੀ ਜਾਰੀ
ਚੰਡੀਗੜ੍ਹ, 25 ਜੂਨ 2025 : ਪੰਜਾਬ ਵਿੱਚ ਮਾਨਸੂਨ ਦਾਖਲਾ ਹੋ ਗਿਆ ਹੈ ਅਤੇ ਮੌਸਮ ਵਿਭਾਗ ਅਨੁਸਾਰ ਅਗਲੇ 36 ਘੰਟਿਆਂ ਵਿੱਚ ਇਹ ਹੋਰ ਅੱਗੇ ਵਧ ਸਕਦਾ ਹੈ। ਵਿਭਾਗ ਵੱਲੋਂ 30 ਜੂਨ ਤੱਕ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਲਈ ਪੀਲੇ ਅਤੇ ਸੰਤਰੀ ਅਲਰਟ ਜਾਰੀ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.4 ਡਿਗਰੀ ਘੱਟ ਰਿਕਾਰਡ ਕੀਤਾ ਗਿਆ, ਜੋ ਹੁਣ ਆਮ ਤਾਪਮਾਨ ਨਾਲੋਂ 3.9 ਡਿਗਰੀ ਘੱਟ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 40 ਡਿਗਰੀ ਤਾਪਮਾਨ ਦਰਜ ਹੋਇਆ।
ਮੌਸਮ ਵਿਭਾਗ ਨੇ ਮਾਨਸਾ, ਬਰਨਾਲਾ, ਪਟਿਆਲਾ, ਮੋਹਾਲੀ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿੱਚ ਦਰਮਿਆਨੀ ਮੀਂਹ, ਬਿਜਲੀ ਡਿੱਗਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੀ ਸੰਭਾਵਨਾ ਜਤਾਈ ਹੈ।
ਤਾਜ਼ਾ ਮੀਂਹ ਦੇ ਅੰਕੜੇ
ਰੋਪੜ: 14 ਮਿਮੀ
ਥੀਨ ਡੈਮ (ਪਠਾਨਕੋਟ): 13 ਮਿਮੀ
ਪਟਿਆਲਾ: 2 ਮਿਮੀ
ਲੁਧਿਆਣਾ: 71 ਮਿਮੀ
ਮੌਸਮ ਪੇਸ਼ਗੀ ਅਨੁਸਾਰ ਇਲਾਕਾਵਾਰ ਅਸਰ
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ: ਬਹੁਤੇ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼
ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਪਟਿਆਲਾ: ਕਈ ਥਾਵਾਂ 'ਤੇ ਮੀਂਹ
ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ: ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼
ਇਸ ਦੇ ਨਾਲ, ਉਪਰੋਕਤ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਗਰਜ-ਗੂੰਜ, ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦੀ ਭੀ ਸੰਭਾਵਨਾ ਹੈ।
ਅਗਲੇ ਦਿਨਾਂ ਦੀ ਪੇਸ਼ਗੀ (25–30 ਜੂਨ):
25, 28, 29, 30 ਜੂਨ: ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼
26, 27 ਜੂਨ: ਜ਼ਿਆਦਾਤਰ ਥਾਵਾਂ 'ਤੇ ਮੀਂਹ
30 ਜੂਨ ਤੱਕ: ਦੂਰ-ਦੁਰਾਡੇ ਇਲਾਕਿਆਂ 'ਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ
Click to Follow Babushahi Facebook page →