ਬਟਾਲਾ : 24 ਘੰਟਿਆਂ ਵਿੱਚ ਦੋ ਲੁੱਟ ਖੋਹ ਦੀਆਂ ਵਾਰਦਾਤਾਂ ਸੁਲਝਾਈਆਂ, ਦੋ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਪੁਲਿਸ ਜਿੱਥੇ ਚੋਰੀ ਹੋਏ ਜਾਂ ਫਿਰ ਖੋਏ ਹੋਏ ਮੋਬਾਈਲ ਲੱਭਣ ਵਿੱਚ ਸੂਬੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ਉੱਥੇ ਹੀ ਹੁਣ ਬਟਾਲਾ ਪੁਲਿਸ ਨੇ ਇੱਕ ਹੋਰ ਸ਼ਲਾਘਾਯੋਗ ਯੋਗ ਕੰਮ ਕੀਤਾ ਹੈ। ਲੁੱਟ ਖੋਹ ਦੀਆਂ ਦੋ ਵਾਰਦਾਤਾਂ ਬਟਾਲਾ ਪੁਲਿਸ ਨੇ 24 ਘੰਟੇ ਅੰਦਰ ਸੁਲਝਾ ਕੇ ਲੁੱਟਿਆ ਹੋਇਆ ਸਮਾਨ ਅਤੇ ਇੱਕ ਪਰਸ ਅਸਲੀ ਮਾਲਕਾਂ ਦੇ ਸਪੁਰਦ ਕੀਤਾ ਹੈ ਇਸ ਦੇ ਨਾਲ ਹੀ ਸਕੂਟਰੀ ਤੇ ਲੁੱਟ ਖੋਹ ਦਿਆ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਝਪਟਮਾਰਾਂ ਨੂੰ ਵੀ ਗਿਰਫਤਾਰ ਕਰ ਲਿਆ ਹੈ। ਜਿੱਥੇ ਬਟਾਲਾ ਸਿਟੀ ਪੁਲਿਸ ਥਾਣੇ ਤਹਿਤ ਆਉਂਦੇ ਧਰਮਪੁਰਾ ਕਲੋਨੀ ਇਲਾਕੇ ਵਿੱਚ ਇੱਕ ਔਰਤ ਕੋਲੋਂ ਇਹ ਨੌਜਵਾਨ ਪਰਸ ਖੋਹ ਕੇ ਦੌੜ ਗਏ ਸੀ ਉੱਥੇ ਹੀ ਇਹਨਾਂ ਨੇ ਉਸੇ ਸ਼ਾਮ ਇੱਕ ਹੋਰ ਖੂਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਔਰਤ ਦਾ ਪਰਸ ਜਦ ਉਸਦੇ ਹਵਾਲੇ ਕੀਤਾ ਤਾਂ ਔਰਤ ਨੇ ਪੁਲਿਸ ਦਾ ਧੰਨਵਾਦ ਅਤੇ ਤਾਰੀਫ ਵੀ ਕੀਤੀ ਹੈ।