ਫਗਵਾੜਾ: ਦੂਜੀ ਅੰਤਰਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫਰੰਸ ਬਾਲ ਲੇਖਕਾਂ ਲਈ ਬਣੀ ਪ੍ਰੇਰਣਾ ਸਰੋਤ ; 'ਨਵੀਆਂ ਕਲਮਾਂ ਨਵੀਆਂ ਉਡਾਨਾਂ' ਕਿਤਾਬ ਦਾ 80ਵਾਂ ਅੰਕ ਲੋਕ ਅਰਪਣ
ਪ੍ਰਭਜੀਤ ਕੌਰ ਸਿੱਧੂ / ਬਾਬੂਸ਼ਾਹੀ ਬਿਊਰੋ
ਫਗਵਾੜਾ, 3 ਮਈ 2026:
ਕੈਨੇਡਾ ਅਧਾਰਿਤ ਸੰਸਥਾ ਪੰਜਾਬ ਭਵਨ ਸਰੀ ਵੱਲੋਂ ਛੋਟੇ ਬੱਚਿਆਂ ਵਿੱਚ ਸਾਹਿਤ ਅਤੇ ਲੇਖਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇੱਕ ਰੋਜ਼ਾ 'ਦੂਜੀ ਅੰਤਰਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫਰੰਸ' ਸਫਲਤਾ ਨਾਲ ਸਿਰੇ ਚੜ੍ਹੀ ਦਾ ਦੂਜਾ ਸੰਸਕਰਣ ਅੱਜ ਫਗਵਾੜਾ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ । ਇਸ ਵਿਸ਼ੇਸ਼ ਮੌਕੇ 'ਤੇ ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਦੀਆਂ ਕਵਿਤਾਵਾਂ ਅਤੇ ਲਿਖਤਾਂ ਨੂੰ ਇਕੱਠਾ ਕਰਕੇ ਤਿਆਰ ਕੀਤੀ ਗਈ ਪੁਸਤਕ “ਨਵੀਆਂ ਕਲਮਾਂ ਨਵੀਆਂ ਉਡਾਨਾਂ” ਦਾ 80ਵਾਂ ਐਡੀਸ਼ਨ ਲੋਕ ਅਰਪਣ ਕੀਤਾ ਗਿਆ । ਸੰਸਥਾ ਦੇ ਸੰਸਥਾਪਕ ਸੁਖੀ ਬਾਠ, ਜੋ ਖ਼ਾਸ ਤੌਰ 'ਤੇ ਕੈਨੇਡਾ ਤੋਂ ਇਸ ਸਮਾਗਮ ਲਈ ਪਹੁੰਚੇ ਸਨ, ਬੱਚਿਆਂ ਨੂੰ ਲੇਖਨ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਕੇ ਹੌਂਸਲਾ ਅਫਜ਼ਾਈ ਕਰਨ ਲਈ ਲਗਾਤਾਰ ਯਤਨਸ਼ੀਲ ਹਨ ।
ਪ੍ਰੋਗਰਾਮ ਦੌਰਾਨ ਬੱਚਿਆਂ ਨੇ ਮੰਚ ਤੋਂ ਆਪਣੀਆਂ ਕਵਿਤਾਵਾਂ ਅਤੇ ਲਿਖਤਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਅਤੇ ਨਾਲ ਹੀ ਬੱਚਿਆਂ ਵੱਲੋਂ ਨਸ਼ੇ ਦੇ ਵਧਦੇ ਪ੍ਰਕੋਪ 'ਤੇ ਆਧਾਰਿਤ ਇੱਕ ਸੰਵੇਦਨਸ਼ੀਲ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ । ਇਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਲੇਖਨ ਦੀ ਚੇਟਕ ਅਤੇ ਆਤਮਵਿਸ਼ਵਾਸ ਵਧਦਾ ਹੈ । ਸਮੁੱਚੇ ਤੌਰ 'ਤੇ ਇਹ ਇੱਕ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫਰੰਸ-2 ਹਰ ਪੱਖੋਂ ਬਹੁਤ ਹੀ ਸਫਲ ਅਤੇ ਪ੍ਰੇਰਣਾਦਾਇਕ ਰਹੀ ।
Click to Follow Babushahi Facebook page →