ਪੰਜਾਬ ਸਕੱਤਰੇਤ 'ਚ ਤੈਨਾਤ ਨਿੱਜੀ ਸਕੱਤਰ ਕਾਡਰ ਦੇ ਅਧਿਕਾਰੀ ਕੁਲਦੀਪ ਸਿੰਘ ਬਣੇ ਸਕੱਤਰ/ਮੰਤਰੀ
ਚੰਡੀਗੜ੍ਹ, 1 ਅਪ੍ਰੈਲ 2026: ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਸਿਵਲ ਸਕੱਤਰੇਤ ਵਿੱਚ ਤੈਨਾਤ ਨਿੱਜੀ ਸਕੱਤਰ ਕਾਡਰ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਤਰੱਕੀ ਦੇ ਕੇ ਸਕੱਤਰ/ਮੰਤਰੀ (Secretary/Minister) ਬਣਾ ਦਿੱਤਾ ਗਿਆ ਹੈ।
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੇ ਹਸਤਾਖਰਾਂ ਹੇਠ ਜਾਰੀ ਹੋਏ ਹੁਕਮ ਵਿੱਚ ਕਿਹਾ ਗਿਆ ਹੈ ਕਿ, ਕੁਲਦੀਪ ਸਿੰਘ ਨੂੰ ਪੰਜਾਬ ਸਿਵਲ ਸੇਵਾਵਾਂ (ਸੋਧੇ ਹੋਏ ਤਨਖਾਹ) ਨਿਯਮ, 2021 ਦੇ ਲੈਵਲ 21 (67400-201200) ਵਿੱਚ ਪਦ-ਉੱਨਤ ਕੀਤਾ ਗਿਆ ਹੈ। ਇਹ ਪਦ-ਉਨਤੀ ਕਾਰਜ ਭਾਰ ਸੰਭਾਲਣ ਦੀ ਮਿਤੀ ਤੋਂ ਲਾਗੂ ਹੋਵੇਗੀ ਅਤੇ ਅਧਿਕਾਰੀ ਇੱਕ ਸਾਲ ਦੇ ਪਰਖਕਾਲ (Probation) ਸਮੇਂ 'ਤੇ ਰਹਿਣਗੇ।
ਜੇਕਰ ਭਵਿੱਖ ਵਿੱਚ ਕਿਸੇ ਕਾਰਨ ਸਕੱਤਰ ਕਾਡਰ ਵਿੱਚ ਅਸਾਮੀਆਂ ਘੱਟਦੀਆਂ ਹਨ, ਤਾਂ ਅਧਿਕਾਰੀ ਨੂੰ ਬਿਨਾਂ ਕਿਸੇ ਨੋਟਿਸ ਦੇ ਮੁੜ ਨਿੱਜੀ ਸਕੱਤਰ ਦੀ ਅਸਾਮੀ 'ਤੇ ਵਾਪਸ ਭੇਜਿਆ ਜਾ ਸਕਦਾ ਹੈ।
Click to Follow Babushahi Facebook page →