ਨਗਰ ਨਿਗਮ ਬਟਾਲਾ ਦੀ ਟੀਮ ਨੇ ਨਾਜਾਇਜ਼ ਕੀਤੀ ਗਈ ਉਸਾਰੀ ਨੂੰ ਢਾਹਿਆ
ਰੋਹਿਤ ਗੁਪਤਾ
ਬਟਾਲਾ, 3 ਜੁਲਾਈ 2025 - ਕਮਿਸ਼ਨਰ ਨਗਰ ਨਿਗਮ, ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਐਚ ਸਕੇਅਰ ਜਲੰਧਰ ਬਾਈਪਾਸ ਰੋਡ ਦੇ ਨਜਦੀਕ ਬਿਨ੍ਹਾਂ ਨਕਸ਼ਾ ਪਾਸ ਕਰਾਏ ਨਜਾਇਜ਼ ਉਸਾਰੀ ਕੀਤੀ ਗਈ ਸੀ ਨੂੰ ਅੱਜ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਧੀਰਜ ਕੁਮਾਰ, ਬਿਲਡਿੰਗ ਇੰਸਪੇਟਰ, ਸ੍ਰੀਮਤੀ ਮਨਿੰਦਰ ਕੋਰ, ਬਿਲਡਿੰਗ ਇੰਸਪੈਕਟਰ, ਗੁਰਮੁੱਖ ਸਿੰਘ, ਡਰਾਫਟਮੈਨ ਅਤੇ ਫੀਲਡ ਸਟਾਫ ਕੇਵਲ ਕ੍ਰਿਸ਼ਨ, ਧਰਮਜੀਤ ਸਿੰਘ, ਰਮੇਸ਼ ਕੁਮਾਰ ਲਾਲੀ, ਸ੍ਰੀ ਰਜਿੰਦਰ ਕੁਮਾਰ ਅਤੇ ਪ੍ਰਦੀਪ ਕੁਮਾਰ ਵੱਲੋ ਐਕਸ਼ਨ ਲੈਦੇ ਹੋਏ ਢਾਹੁਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਦੀ ਗਈ।
ਇਸ ਸਬੰਧ ਵਿੱਚ ਵਿਕਰਮਜੀਤ ਸਿੰਘ ਐਸ.ਡੀ. ਐਮ-ਕਮ-ਕਮਿਸ਼ਨਰ ਨਗਰ ਨਿਗਮ ਨੇ ਬਟਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਮਾਰਤ ਦੀ ਉਸਾਰੀ ਨਿਯਮਾਂ ਅਨੁਸਾਰ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਕੀਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਹੋਰ ਵੀ ਅਣਅਧਿਕਾਰਤ ਉਸਾਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਜੇਕਰ ਕਿਸੇ ਨੂੰ ਨਕਸ਼ਾ ਪਾਸ ਕਰਵਾਉਣ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਕਿਸੇ ਵੀ ਦਫਤਰੀ ਸਮੇ ਵਿੱਚ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।