← ਪਿਛੇ ਪਰਤੋ
ਤੜਕਸਾਰ ਫਿਰ ਆਇਆ ਭੂਚਾਲ
ਜਕਾਰਤਾ: ਭੂਚਾਲ ਦੇ ਝਟਕੇ ਹਰ ਰੋਜ਼ ਧਰਤੀ ਨੂੰ ਹਿਲਾ ਰਹੇ ਹਨ। ਅੱਜ ਸਵੇਰੇ ਫਿਰ ਭੂਚਾਲ ਆਇਆ ਅਤੇ ਧਰਤੀ ਹਿੱਲ ਗਈ। ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੀਆਂ ਰਿਪੋਰਟਾਂ ਅਨੁਸਾਰ, ਅੱਜ ਸਵੇਰੇ ਇੰਡੋਨੇਸ਼ੀਆ ਵਿੱਚ ਇੱਕ ਤੇਜ਼ ਭੂਚਾਲ ਆਇਆ। ਇਹ ਭੂਚਾਲ ਉੱਤਰੀ ਸੁਮਾਤਰਾ ਵਿੱਚ ਸਵੇਰੇ 3:53 ਵਜੇ ਦੇ ਕਰੀਬ ਆਇਆ ਅਤੇ ਇਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਡੂੰਘਾਈ 'ਤੇ ਪਾਇਆ ਗਿਆ। ਭਾਵੇਂ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਇੰਡੋਨੇਸ਼ੀਆ ਦੇ ਲੋਕ ਭੂਚਾਲ ਦੇ ਝਟਕਿਆਂ ਕਾਰਨ ਡਰੇ ਹੋਏ ਹਨ ਅਤੇ ਸਰਕਾਰ ਨੇ ਵੀ ਦੇਸ਼ ਭਰ ਵਿੱਚ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਹੈ।
Total Responses : 182