ਡੇਰਾਬੱਸੀ ਤੋਂ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਫਤਿਹਪੁਰ ਜੱਟਾਂ ਵਿਖੇ ਕੀਤਾ ਛਿੰਝ ਮੇਲੇ ਦਾ ਉਦਘਾਟਨ
31000/- ਰਾਸ਼ੀ ਮੇਲਾ ਕਮੇਟੀ ਨੂੰ ਭੇਟ ਕੀਤੀ ਗਈ
ਡੇਰਾਬੱਸੀ, 23 ਨਵੰਬਰ 2025- ਹਲਕਾ ਡੇਰਾਬੱਸੀ ਦੇ ਪਿੰਡ ਫਤਿਹਪੁਰ ਜੱਟਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਛਿੰਝ ਮੇਲਾ ਸ਼ੁਰੂ ਕਰਵਾਇਆ ਗਿਆ, ਜਿਸ ਵਿੱਚ ਡੇਰਾਬੱਸੀ ਤੋਂ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਲਗਵਾਈ ।
ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਟਿੰਕੂ , ਪੁਸ਼ਪਿੰਦਰ ਮਹਿਤਾ, ਸੰਨਤ ਭਾਰਦਵਾਜ, ਦਵਿੰਦਰ ਧਨੌਨੀ, ਮੇਜਰ ਪਰਾਗਪੁਰ, ਹਰਦੀਪ ਸਿੰਘ,ਸਾਬਕਾ ਸਰਪੰਚ ਬਲਕਾਰ ਸਿੰਘ , ਸੁਰੇਸ਼ ਵਿਆਸ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਨੂਮਾਂਇੰਦੇ ਅਤੇ ਹੋਰ ਮੋਹਤਬਰ ਵੀ ਮੌਜੂਦ ਸਨ ।

ਗੁਰਦਰਸ਼ਨ ਸਿੰਘ ਸੈਣੀ ਨੇ ਇਸ ਮੇਲੇ ਦੌਰਾਨ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਬਹੁਤ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਜਵਾਨ ਮੁੰਡਿਆਂ ਨੂੰ ਨਸ਼ਿਆ ਦੀ ਆਦਤ ਤੋਂ ਬਚਾਇਆ ਜਾ ਸਕੇ । ਨਸ਼ਿਆਂ ਤੋਂ ਬਚਾਉਣ ਲਈ ਭਾਜਪਾ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਨੋਜਵਾਨਾਂ ਨੂੰ ਖੇਡ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਛਿੰਝ ਮੇਲੇ ਨੌਜਵਾਨਾਂ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ । ਨੋਂਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਖੇਡਾਂ ਵੱਲ ਪ੍ਰਫੱਲਤ ਹੋਣ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਵਧੇਰੇ ਉਪਰਾਲੇ ਕਰ ਰਹੀ ਹੈ । ਅੱਜ ਪਿੰਡ ਫਤਿਹਪੁਰ ਜੱਟਾਂ ਦੇ ਅਖਾੜ੍ਹੇ ਵਿੱਚ ਵੱਖ ਵੱਖ ਅਖਾੜਿਆ ਦੇ ਪਹਿਲਵਾਨ ਪੁੱਜੇ । ਹਿਸਾ ਲੈਣ ਪਹੁੰਚੇ ਪਲਿਵਾਨਾਂ ਦਾ ਸਨਮਾਨ ਕੀਤਾ ਗਿਆ।

ਭਾਜਪਾ ਆਗੂ ਗੁਰਦਰਸਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਖੇਡ ਮੁਕਾਬਲੇ ਕਰਵਾਉਣਾ ਇਕ ਸਲਾਘਾਯੋਗ ਉਪਰਾਲਾ ਹੈ । ਉਨ੍ਹਾਂ ਇਸ ਮੌਕੇ ਕਮੇਟੀ ਮੈਂਬਰਾਂ ਨੂੰ ਅਤੇ ਹੋਰ ਪ੍ਰਬੰਧਕਾਂ ਨੂੰ ਇਸ ਕੰਮ ਲਈ ਵਧਾਈ ਵੀ ਦਿੱਤੀ । ਉਨ੍ਹਾਂ ਨੇ ਕਮੇਟੀ ਨੂੰ 31000 ਰੁਪਏ ਵੀ ਸਹਾਇਤਾ ਦੇ ਤੌਰ ‘ਤੇ ਰਾਸ਼ੀ ਭੇਂਟ ਕੀਤੀ ।
ਇਸ ਮੌਕੇ ਯਾਦਗਾਰ ਗੁਰਦਵਾਰਾ ਸਾਹਿਬ ਪਿੰਡ ਫਤਿਹਪੁਰ ਜੱਟਾਂ ਤੋਂ ਪਹੁੰਚੇ ਬਾਬਾ ਰਾਜ ਸਿੰਘ ਨੇ ਵੀ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਢੋਲਾਂ ਅਤੇ ਨਗਾਰਿਆਂ ਦੀ ਗੂੰਜ ਵਿੱਚ ਛਿੰਝ ਮੇਲੇ ਵਿੱਚ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ । ਇਹ ਛਿੰਝ ਮੇਲਾ ਤਿਨ ਦਿਨ ਚਲੇਗਾ ।
ਪ੍ਰਾਪਤ ਜਾਣਕਾਰੀ ਅਨੁਸਾਰ ਝੰਡੀ ਦੀ ਕੁਸਤੀ ਵਿੱਚ ਪਹਿਲਾ ਝੰਡੀ ਮੁਕਾਬਲਾ 1 ਲੱਖ ਰੁਪਏ ਦਾ ਰੱਖਿਆ ਗਿਆ ਹੈ । ਇਸੇ ਤਰ੍ਹਾਂ ਦੁਜਾ ਝੰਡੀ ਮੁਕਾਬਲਾ 31000 ਦਾ ਰੱਖਿਆ ਗਿਆ ਹੈ ।