ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਬਣਾਇਆ ਲੁੱਟ ਦਾ ਨਿਸ਼ਾਨਾ
ਹਜਾਰਾਂ ਰੁਪਏ ਦੀ ਨਗਦੀ ਤੇ ਹੋਰ ਕੀਮਤੀ ਸਮਾਨ ਲੈ ਕੇ ਹੋਏ ਫਰਾਰ
ਦੋ ਮੋਟਰਸਾਈਕਲ ਸਵਾਰ ਚੋਰ ਦੀ ਸੀਸੀਟੀਵੀ ਆਈ ਸਾਹਮਣੇ, ਐਸਐਚਓ ਕਹਿੰਦਾ ਦੁਕਾਨਦਾਰਾ ਦਾ ਕਸੂਰ ਤਾਲੇ ਛੋਟੇ ਮਾਰਦੇ ਦੁਕਾਨਾਂ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ : ਡੇਰਾ ਬਾਬਾ ਨਾਨਕ ਪੁਲਿਸ ਥਾਣੇ ਤੋਂ ਕੁਝ ਮੀਟਰ ਦੂਰੀ ਤੇ ਬੀਤੀ ਰਾਤ ਚੋਰਾਂ ਵੱਲੋਂ ਤਿੰਨ ਦੁਕਾਨਾਂ ਦੇ ਸ਼ਟਰ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ।ਜਿਨਾਂ ਵਿੱਚੋਂ ਮਾਂਗਟ ਡੇਆਰੀ ਵਿਚੋਂ ਕਰੀਬ 16 ਹਜ਼ਾਰ ਦੀ ਨਗਦੀ ਅਤੇ ਇੱਕ ਇਲੈਕਟਰੋਨਿਕ ਸੀਸੀਟੀਵੀ ਕੈਮਰਾ,ਮਾਨ ਵੇਰਕਾ ਡੇਅਰੀ ਵਿੱਚੋਂ ਕਰੀਬ 4000 ਦੀ ਨਕਦੀ ਇੱਕ ਬੈਟਰਾ, ਇਨਵਰਟਰ ਤੇ ਠੰਡੇ ਦੀਆਂ ਬੋਤਲਾਂ ਅਤੇ ਹੈਰੀ ਕੰਪਿਊਟਰ ਸੈਂਟਰ ਵਿੱਚੋਂ ਕਰੀਬ 50 ਹਜ਼ਾਰਾਂ ਦੇ ਡਾਲਰ ਚੋਰ ਚੋਰੀ ਕਰਕੇ ਰਫੂ ਚੱਕਰ ਹੋਏ ਹਨ।ਦੋ ਮੋਟਰਸਾਈਕਲ ਸਵਾਰ ਚੋਰਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਸਾਫ ਦਿਖਾਈ ਦੇ ਰਹੇ ਹਨ।
ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਪੁਲਿਸ ਸੁੱਤੀ ਹੋਈ ਹੈ ਕਿਉਂਕਿ ਪੁਲਿਸ ਦੇ ਨੱਕ ਥੱਲਿਓਂ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਗਏ ਅਗਰ ਜੇ ਪੁਲਿਸ ਜਾਗਦੀ ਹੋਵੇ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ।
ਉਧਰ ਐਸਐਚਓ ਡੇਰਾ ਬਾਬਾ ਨਾਨਕ ਸਤਪਾਲ ਸਿੰਘ ਨੇ ਚੋਰਾਂ ਦੇ ਬਾਰੇ ਕੀ ਗੱਲ ਕਰਨੀ ਸੀ ਉਲਟਾ ਦੁਕਾਨਦਾਰਾਂ ਉੱਪਰ ਭਾਂਡਾ ਭੰਨਦੇ ਹੋਏ ਕਿਹਾ ਕਿ ਇਹਨਾਂ ਨੇ ਆਪਣੀਆਂ ਦੁਕਾਨਾਂ ਨੂੰ ਤਾਲੇ ਛੋਟੇ ਛੋਟੇ ਮਾਰੇ ਹਨ ਤੇ ਇਹਨਾਂ ਕੋਈ ਦੁਕਾਨਾਂ ਦੀ ਰਾਖੀ ਲਈ ਕੋਈ ਵੀ ਚੌਂਕੀਦਾਰ ਨਹੀਂ ਰੱਖਿਆ ਹੈ।ਪਰ ਫਿਰ ਵੀ ਅਸੀਂ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਕੇ ਜਲਦੀ ਹੀ ਚੋਰਾਂ ਨੂੰ ਫੜਿਆ ਜਾਵੇਗਾ।