← ਪਿਛੇ ਪਰਤੋ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਲੋਂ ਵਿਸਾਖੀ ਤੇ ਓਟਾਵਾ ਗੁਰਦੁਆਰਾ ਸਾਹਿਬ ਪੁੱਜੇ
ਓਟਾਵਾ (ਬਲਜਿੰਦਰ ਸੇਖਾ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਤੇ ਉਹਨਾਂ ਦੀ ਪਤਨੀ ਡਾਇਨਾ ਅੱਜ ਐਤਵਾਰ ਸਵੇਰੇ ਵਿਸਾਖੀ ਵਾਲੇ ਦਿਨ ਗੁਰਦੁਆਰਾ ਓਟਾਵਾ ਸਿੱਖ ਸੋਸਾਇਟੀ ਵਿੱਚ ਨਤਮਸਤਕ ਹੋਏ । ਪ੍ਰਧਾਨ ਮੰਤਰੀ ਕਾਰਨੇ ਨੇ ਕਿਹਾ ਕਿ ਗੁਰੂਘਰ ਵਿੱਚ ਸੇਵਾ ਕਰਨਾ ਇੱਕ ਸਨਮਾਨ ਦੀ ਗੱਲ ਹੈ ।ਸਮੂਹ ਕੈਨੇਡੀਅਨ ਤੇ ਸਿੱਖ ਭਾਈਚਾਰੇ ਨੂੰ ਅੱਜ ਵਿਸਾਖੀ ਤੇ ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾ ਰਹੇ ਹਨ ਨੂੰ ਉਹਨਾਂ ਕਿਹਾ ਡਾਇਨਾ ਅਤੇ ਮੈਂ ਦੇਸ਼ ਭਰ ਵਿੱਚ ਵਿਸਾਖੀ ਮਨਾ ਰਹੇ ਸਾਰੇ ਸਿੱਖ ਕੈਨੇਡੀਅਨਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੇ ਹਾਂ। ਸਿੱਖ ਭਾਈਚਾਰੇ ਦਾ ਕੈਨੇਡਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੇ ਤੇ ਉਹਨਾਂ ਦੀ ਪਤਨੀ ਨੇ ਲੰਗਰ ਹਾਲ ਵਿੱਚ ਸੇਵਾ ਵੀ ਕੀਤੀ । ਓਟਾਵਾ ਗੁਰਦੁਆਰਾ ਕਮੇਟੀ ਦੇ ਸੇਵਾਦਾਰਾਂ ਨੇ ਉਹਨਾਂ ਨੂੰ ਸਮੂਹ ਸਿੱਖ ਭਾਈਚਾਰੇ ਵੱਲੋਂ ਸਰੋਪਾ ਭੇਂਟ ਕੀਤਾ ਗਿਆ ।
Total Responses : 0