ਕੇਂਦਰੀ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਰਾਜਿੰਦਰ ਸਿੰਘ ਰੂਰਲ ਚੇਂਜ ਮੇਕਰ ਨੈਸ਼ਨਲ ਅਵਾਰਡ ਨਾਲ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ ,10 ਮਾਰਚ 2026:ਸਿੱਖਿਆ ਦੇ ਖੇਤਰ ਵਿੱਚ ਆਪਣੇ ਅਧਿਆਪਨ ਰਾਹੀਂ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੇ ਨੈਸ਼ਨਲ ਐਵਾਰਡੀ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਭਾਰਤ ਦੇ ਸਿੱਖਿਆ ਮੰਤਰੀ ਨੇ ਇੱਕ ਵਾਰ ਫੇਰ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਹੈ। ਅਧਿਆਪਕ ਰਾਜਿੰਦਰ ਸਿੰਘ ਨੂੰ ਇਹ ਸਨਮਾਨ ਹਯਾਤ ਰੈਜੇਂਸੀ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਕੌਮੀ ਅਵਾਰਡ ਸਰਟੀਫਿਕੇਟ, ਸ਼ੀਲਡ ਦੇ ਨਾਲ ਨਾਲ ਅਧਿਆਪਕ ਰਾਜਿੰਦਰ ਸਿੰਘ ਐੱਪਲ ਆਈ ਫੋਨ 16 ਵੀ ਇਨਾਮ ਵਜੋਂ ਪ੍ਰਦਾਨ ਕੀਤਾ ਗਿਆ।
ਅਧਿਆਪਕ ਰਜਿੰਦਰ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅੰਦਰ ਐਕਟੀਵਿਟੀ ਬੇਸਡ ਐਜੂਕੇਸ਼ਨ ਲਈ ਜਾਣੇ ਜਾਂਦੇ ਹਨ ਆਪਣੇ 20 ਸਾਲ ਦੇ ਅਧਿਆਪਨ ਸਫਰ ਦੌਰਾਨ ਉਹਨਾਂ ਨੇ ਖਸਤਾ ਹਾਲ ਸਕੂਲਾਂ ਨੂੰ ਨਾ ਸਿਰਫ ਦਿੱਖ ਪੱਖੋਂ ਸਮਾਰਟ ਉਪਰ ਪ੍ਰਦਾਨ ਕੀਤਾ, ਸਗੋਂ ਸਿੱਖਿਆ ਦੀਆਂ ਖੇਡ ਵਿਧੀਆਂ ਰਾਹੀਂ ਕਿਰਿਆ ਆਧਾਰਿਤ ਸਿੱਖਣ ਨੂੰ ਉਤਸ਼ਾਹਿਤ ਕਰਕੇ ਸਿੱਖਿਆ ਨੂੰ ਹੋਰ ਸੌਖਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਦੀ ਇਸੇ ਪ੍ਰਾਪਤੀ ਕਰਕੇ ਇਸ ਤੋਂ ਪਹਿਲਾਂ ਵੀ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਅਧਿਆਪਕ ਦਿਵਸ ਮੌਕੇ ਕੌਮੀ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਧਿਆਪਕ ਹੋਣ ਦੇ ਨਾਲ ਰਜਿੰਦਰ ਸਿੰਘ ਬਹੁਤ ਸ਼ਖਸ਼ੀਅਤ ਵੀ ਹਨ ਜਿਨਾਂ ਨੇ ਆਪਣੇ ਜੀਵਨ ਸਦਕਾ ਬਿਨਾਂ ਸਰਕਾਰੀ ਗਰਾਂਟਾਂ ਤੋਂ ਵੀ ਖਸਤਾ ਹਾਲ ਸਕੂਲਾਂ ਨੂੰ ਸਮਾਰਟ ਦੇਖ ਪ੍ਰਦਾਨ ਕੀਤੀ ਹੈ। ਰਾਜਿੰਦਰ ਸਿੰਘ ਦਾ ਮੌਜੂਦਾ ਸਕੂਲ ਪੂਰੇ ਪੰਜਾਬ ਅੰਦਰ ਅਜਿਹੀ ਇਕਲੋਤੀ ਉਦਾਹਰਨ ਹੈ ਜਿੱਥੇ ਬਾਹਰਲੇ 15 ਪਿੰਡਾਂ ਤੋਂ ਵਿਦਿਆਰਥੀ ਵੈਨਾ ਉੱਪਰ ਚੜੁ ਕੇ ਸਕੂਲ ਆਉਂਦੇ ਹਨ।
Click to Follow Babushahi Facebook page →