ਹਰਤੇਗਬੀਰ ਸਿੰਘ ਤੇਗੀ ਤੇ ਹੋਇਆ ਜਾਨਲੇਵਾ ਹਮਲਾ
ਖਾਲੀ ਪਲਾਟ ਵਿੱਚ ਛਾਲ ਮਾਰ ਕੇ ਬਚਾਈ ਜਾਣ
ਚੋਵੇਸ਼ ਲਟਾਵਾ
ਸ੍ਰੀ ਅਨੰਦਪੁਰ ਸਾਹਿਬ 7 ਜੁਲਾਈ : ਪਿੰਡ ਅਗੰਮਪੁਰ ਦੇ ਸਿੰਘ ਬੂੰਗਾ ਨਾਮ ਨਾਲ ਜਾਣੇ ਜਾਂਦੇ ਸਮਾਜ ਸੇਵੀ ਪਰਿਵਾਰ ਤੋਂ ਤੇਗਵੀਰ ਸਿੰਘ ਤੇਗੀ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਾਵਤ ਹੋਟਲ ਦੇ ਨਜ਼ਦੀਕ ਰਹਿ ਰਹੇ ਹਨ ਅਤੇ ਪਿੰਡ ਚੱਕ ਸਹੋਟਾਂ ਦੇ ਸਰਪੰਚ ਮੁਕਤ ਕੌਰ ਦੇ ਪਤੀ ਹਰਤੇਗਬੀਰ ਸਿੰਘ ਤੇਗੀ ਜੋ ਕਿ ਆਪਣੇ ਪਿੰਡ ਦੇ ਕੰਮ ਲਈ ਕਿਸਾਨ ਹਵੇਲੀ ਦੇ ਨਜ਼ਦੀਕ ਬਣੀ ਰਿਹਾਈਸੀ ਕਲੋਨੀ ਨਜ਼ਦੀਕ ਪਿੰਡ ਦੇ ਮਸਲੇ ਨੂੰ ਹੱਲ ਕਰਾਉਣ ਦੇ ਲਈ ਗਏ ਸੀ ਜਿਨਾਂ ਤੇ ਸ਼ਰੇਆਮ ਦਿਨ ਦਿਹਾੜੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ ।
ਦੱਸਿਆ ਜਾ ਰਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਾਮਵਾਰ ਪਰਿਵਾਰਾ ਸਮਾਜ ਸੇਵੀ ਅਤੇ ਚੰਗੀ ਛਵੀ ਵਾਲੇ ਸਿਆਸੀ ਰਸੂਖ ਵਾਲ਼ੇ ਹਰ ਤੇਗਵੀਰ ਸਿੰਘ ਤੇਗੀ ਦਾ ਨਾਮ ਸ਼ਹਿਰ ਦੇ ਪਤਵੰਤੇ ਸੱਜਣਾਂ ਵਿੱਚ ਆਉਂਦਾ ਹੈ ਪਰ ਕਿਹਨਾਂ ਕਾਰਨਾ ਕਰਕੇ ਤੇਗੀ ਉੱਤੇ ਜਾਨ ਲੇਵਾ ਹਮਲਾ ਕੀਤਾ ਗਿਆ ਜਿਸ ਦੀ ਉਹਨਾਂ ਸਾਰੀ ਗੱਲਬਾਤ ਆਪਣੇ ਸੋਸ਼ਲ ਮੀਡੀਆ ਫੇਸਬੁਕ ਅਕਾਊਂਟ ਤੇ ਲਾਈਵ ਹੋ ਕੇ ਦਿੱਤੀ।
ਉਨ੍ਹਾਂ ਕਿਹਾ ਕਿ ਪਿੰਡ ਸਹੋਟਾ ਤੇ ਵੋਟਰਾਂ ਨੇ ਮੇਰੇ ਪਰਿਵਾਰ ਨੂੰ ਸਰਪੰਚ ਬਣਾ ਕੇ ਪਿੰਡ ਦੀ ਫਾਗਡੋਰ ਅਤੇ ਸਮਾਜ ਸੇਵੀ ਤੌਰ ਤੇ ਸਾਡੇ ਪਰਿਵਾਰ ਨੂੰ ਚੁਣਿਆ ਹੈ ਜਿਸ ਵਿੱਚ ਮੇਰੇ ਪਤਨੀ ਬਤੌਰ ਸਰਪੰਚ ਪਿੰਡ ਦੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਮੇਰੇ ਉੱਤੇ ਨੌਜਵਾਨਾਂ ਵੱਲੋਂ ਹਮਲਾ ਕਰਨਾ ਉਹ ਵੀ ਦਿਨ ਦਿਹਾੜੇ ਸ਼ਰੇਆਮ ਮੇਰੇ ਪਰਿਵਾਰ ਅਤੇ ਪਿੰਡ ਵਾਸੀਆਂ ਲਈ ਗਹਿਰਾ ਚਿੰਤਾ ਦਾ ਵਿਸ਼ਾ ਹੈ ਆਉਣਾ ਕਿਹਾ ਕਿ ਇਹ ਸਾਰੀ ਜਾਣਕਾਰੀ ਮੈਂ ਜਿਲਾ ਰੂਪਨਗਰ ਦੇ ਡੀ ਸੀ ਵਰਜੀਤ ਵਾਲੀਆ ਅਤੇ 112 ਨੰਬਰ ਤੇ 100 ਨੰਬਰ ਉੱਤੇ ਕੰਪਲੇਂਟ ਕਰਕੇ ਪੁਲਿਸ ਨੂੰ ਦਿੱਤੀ ਜਿਸ ਤੇ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਕੁਝ ਹੀ ਸਮੇਂ ਵਿੱਚ ਘਟਨਾ ਸਥਾਨ ਤੇ ਪਹੁੰਚ ਕੇ ਮੈਨੂੰ ਡਾਕਟਰੀ ਇਲਾਜ ਲਈ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਜਾਇਆ ਗਿਆ । ਜਿੱਥੇ ਮੁਢਲੀ ਸਹਾਇਤਾ ਦਿੱਤੀ ਗਈ ।
ਉਹਨਾਂ ਦੱਸਿਆ ਕਿ ਸਥਾਨਕ ਪੁਲਿਸ ਜਾਨਲੇਵਾ ਹਮਲਾ ਕਰਨ ਵਾਲਿਆਂ ਤੇ ਸਖਤ ਤੇ ਕਾਨੂੰਨੀ ਕਾਰਵਾਈ ਕਰੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਪਿਛਲੇ ਕਾਫੀ ਸਮੇਂ ਤੋਂ ਹਰਤੇਗਵੀਰ ਸਿੰਘ ਤੇਗੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਹ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਹਨ ਜਿਨਾਂ ਨੇ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਸਾਫ ਸਫਾਈ, ਵਿਕਾਸ ਤੇ ਹੋਰ ਗੁਰੂ ਘਰਾਂ ਦੀਆਂ ਸੇਵਾਵਾਂ ਲਈ ਆਵਾਜ਼ ਬੁਲੰਦ ਕੀਤੀ ਹੈ ਅਤੇ ਲੋਕਾਂ ਦੀ ਸੇਵਾ ਲਈ ਆਪ ਤਤਪਰ ਰਹਿੰਦੇ ਹਨ ਨੂੰ ਇਨਸਾਫ ਕਿੰਨੀ ਜਲਦੀ ਮਿਲਦਾ ਹੈ ?
ਉਹਨਾਂ ਇੱਕ ਪੱਤਰ ਹਲਕਾ ਵਿਧਾਇਕ ਅਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਲਿਖਿਆ ਹੈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਸਰਦਾਰ ਤੇਗੀ ਤੇ ਓਏ ਹਮਲੇ ਦੀ ਚੁਫੇਰਿਓ ਨਿੰਦਾ ਕੀਤੀ ਜਾ ਰਹੀ ਹੈ।