ਉਲੰਪੀਅਨ ਸਿਫ਼ਤ ਕੌਰ ਸਮਰਾ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ 'ਯੁੱਧ ਨਸ਼ਿਆਂ ਵਿਰੁੱਧ' ਦੌਰਾਨ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਅਪ੍ਰੈਲ 2025 - ਫ਼ਰੀਦਕੋਟ ਦੀ ਮਾਣਮੱਤੀ ਬੇਟੀ ਉਲੰਪੀਅਨ ਸਿਫ਼ਤ ਕੌਰ ਸਮਰਾ, ਜਿਸ ਨੇ ਹਾਲ ਹੀ ਅਰਜਨਟਾਈਨਾ ਵਿਖੇ ਹੋਏ ਸ਼ੂਟਿੰਗ ਸੰਸਾਰ ਕੱਪ ’ਚ 50 ਮੀਟਰ ਰਾਈਫ਼ਲ ਮੁਕਾਬਲੇ ਦੀ ਪੁਜ਼ੀਸ਼ਨ ਥਰੀ ਤੇ ਖੇਡਦਿਆਂ ਸੋਨੇ ਦਾ ਤਗਮਾ ਜਿੱਤ ਕੇ ਇੱਕ ਫ਼ਾਰ ਫ਼ਿਰ ਫ਼ਰੀਦਕੋਟ, ਪੰਜਾਬ ਅਤੇ ਭਾਰਤ ਦਾ ਨਾਮ ਸੰਸਾਰ ਭਰ ’ਚ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2024 ਦੌਰਾਨ ਸਿਫ਼ਤ ਕੌਰ ਸਮਰਾ ਨੂੰ ਉਲੰਪੀਅਨ ਬਨਣ ਦਾ ਮਾਣ ਹਾਸਲ ਹੋਇਆ ਸੀ। ਇਸ ਦੇ ਨਾਲ ਹੀ ਸ਼ੂਟਿੰਗ ਰਾਈਫ਼ਲ ’ਚ ਵਰਲਡ ਰਿਕਾਰਡ ਉਸ ਦੇ ਨਾਮ ਹੈ। ਸੰਨ 2023 ਦੌਰਾਨ ਏਸ਼ੀਅਨ ਖੇਡਾਂ ’ਚ ਉਸ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਹਾਸਲ ਕੀਤਾ ਹੈ।
ਇਸ ਦੇ ਨਾਲ ਦੇਸ਼ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਨੇ ਅਨੇਕਾਂ ਪੁਰਸਕਾਰ ਤੇ ਤਗਮੇ ਜਿੱਤਣ ਵਾਲੀ ਅੰਤਰ-ਰਾਸ਼ਟਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ ਦਸਮੇਸ਼ ਡੈਂਟਲ ਫ਼ਰੀਦਕੋਟ ਵਿਖੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜ਼ਿਲਾ ਪੱਧਰੀ ਸਮਾਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਪੀਕਰ ਵਿਧਾਨ ਸਭਾ ਪੰਜਾਬ ਸ.ਕੁਲਤਾਰ ਸਿੰਘ ਸੰਧਵਾਂ, ਫ਼ਰੀਦਕੋਟ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ, ਐਸ.ਐਸ.ਪੀ.ਫ਼ਰੀਦਕੋਟ ਡਾ. ਪ੍ਰੱਗਿਆ ਜੈਨ, ਐਸ.ਡੀ.ਐਮ.ਮੇਜਰ ਡਾ.ਵਰੁਣ ਕੁਮਾਰ, ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਸਕੱਤਰ ਜਸਬੀਰ ਸਿੰਘ ਜੱਸੀ, ਪ੍ਰਬੰਧਕ ਕਮੇਟੀ ਮੈਂਬਰ ਗੁਰਮੀਤ ਸਿੰਘ ਢਿੱਲੋਂ, ਕਾਲਜ ਦੇ ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਮਿਲ ਕੇ ਯਾਦਗਰੀ ਚਿੰਨ ਅਤੇ ਫ਼ੁਲਕਾਰੀ ਨਾਲ ਵਿਸ਼ੇਸ਼ ਰੂਪ ’ਚ ਸਨਮਾਨ ਕੀਤਾ।
ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਗਗਨਦੀਪ ਸਿੰਘ ਧਾਲੀਵਾਲ, ਐਸ.ਡੀ.ਐਮ. ਮੇਜਰ ਵਰੁਣ ਕੁਮਾਰ, ਜੀ.ਏ ਮੈਡਮ ਤੁਸ਼ਿਤਾ ਗੁਲਾਟੀ, ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ, ਚੇਅਰਮੈਨ ਮਾਰਕਿਟ ਕਮੇਟੀ ਜੈਤੋ ਡਾ. ਲਛਮਣ ਸਿੰਘ ਭਗਤੂਆਣਾ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਤੇਜ ਸਿੰਘ ਖੋਸਾ, ਜਿਲ੍ਹਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਸੁਖਵੰਤ ਸਿੰਘ ਪੱਕਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਡੀ.ਆਰ.ਓ ਲਵਪ੍ਰੀਤ ਕੌਰ,ਡਿਪਟੀ ਮੈਡੀਕਲ ਕਮਿਸ਼ਨਰ ਡਾ.ਵਿਸ਼ਵਦੀਪ ਗੋਇਲ, ਪਵਨ ਕੁਮਾਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਤੋਂ ਇਲਾਵਾ ਵੱਡੀ ਗਿਣਤੀ ਚ ਜਿਲ੍ਹਾ ਵਾਸੀ ਹਾਜ਼ਰ ਸਨ।