ਆਖਰ ਮੰਨ ਹੀ ਗਏ ਧਾਮੀ, ਸੁਖਬੀਰ ਬਾਦਲ ਦੀ ਕੋਸ਼ਿਸ਼ ਹੋਈ ਸਾਕਾਰ (ਵੀਡੀਓ ਵੀ ਦੇਖੋ)
ਹੁਸ਼ਿਆਰਪੁਰ : ਹਰਜਿੰਦਰ ਸਿੰਘ ਧਾਮੀ ਜਿਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ।
ਅੱਜ ਸੁਖਬੀਰ ਬਾਦਲ ਖੁਦ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਘਰ ਪਹੁੰਚੇ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਮੰਨ ਗਏ ਹਨ ਅਤੇ ਸੰਭਾਵਨਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1349303212934469
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਉੱਗੇ ਲੀਡਰ ਉਹਨ੍ਾਂ ਦੇ ਘਰ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਪਹੁੰਚੇ ਸਨ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜਦੋਂ ਅਹੁਦਾ ਨਸ਼ੀਨ ਸਨ ਤਾਂ ਉਸ ਵਕਤ ਉਹ ਵੀ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪਹੁੰਚੇ ਸਨ। ਪਰ ਹਰਜਿੰਦਰ ਸਿੰਘ ਧਾਮੀ ਆਪਣੀ ਗੱਲ ਤੇ ਬਜਿੱਧ ਸਨ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਪਰ ਆਖਰਕਾਰ ਅੱਜ ਸੁਖਬੀਰ ਬਾਦਲ ਦੇ ਉਨਾਂ ਦੇ ਘਰ ਜਾ ਕੇ ਗੱਲ ਕਰਨ ਤੋਂ ਬਾਅਦ ਉਹ ਮਨ ਨਹੀਂ ਗਏ ਹਨ।।