ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ ਅਤੇ ਡਾ.ਅੰਬੇਦਕਰ ਜੈਯੰਤੀ
ਅਸ਼ੋਕ ਵਰਮਾ
ਭਗਤਾ ਭਾਈ , 14 ਅਪ੍ਰੈਲ 2026 : ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਦੇਸ਼ ਦੇ ਹਰ ਪਵਿੱਤਰ ਦਿਹਾੜੇ, ਦਿਵਸ, ਤਿਉਹਾਰ ਨੂੰ ਬੜੀ ਸ਼ਰਧਾ ਪੂਰਵਕ, ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਇਸ ਸੰਸਥਾ ਵਿੱਚ ਖਾਲਸੇ ਦਾ ਜਨਮ ਦਿਹਾੜਾ ਖ਼ਾਲਸਾ-ਸਿਰਜਨਾ ਦਿਵਸ ਵਿਸਾਖੀ ਦਾ ਤਿਉਹਾਰ ਅਤੇ ਡਾ.ਅੰਬੇਦਕਰ ਜੈਯੰਤੀ ਨੂੰ ਬੜੀ ਹੀ ਸ਼ਰਧਾ ਅਤੇ ਚਾਅ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਸ਼ੁਰੂ ਹੋਏ ਰੰਗਾ-ਰੰਗ ਪੋ੍ਰਗਰਾਮ ਦਾ ਆਗਮਨ ਸ਼ਬਦ ਵਾਹਿਗੁਰੂ-ਵਾਹਿਗੁਰੂ ਨਾਲ ਹੋਇਆ। ਇਸ ਸਮੇਂ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਪੇਸ਼ ਕੀਤੇ ਗਏ। ਗਿੱਧਾ-ਭੰਗੜਾ ਪੇਸ਼ ਕਰਦੇ ਵਿਦਿਆਰਥੀਆਂ ਨੇ ਤਾਂ ਸਾਰਾ ਪੰਡਾਲ ਹੀ ਝੂਮਣ ਲਾ ਦਿੱਤਾ।ਨਰਸਰੀ ਜਮਾਤ ਦੇ ਨੰਨ੍ਹੇ ਵਿਦਿਆਰਥੀਆਂ ਨੇ ਫੈਂਸੀ ਡਰੈਂੱਸ ਵਿੱਚ ਸਭ ਦਾ ਮਨ ਮੋਹ ਲਿਆ। ਇਸ ਸਮੇਂ ਖਾਲਸਾ ਪੰਥ ਨੂੰ ਸਮਰਪਿਤ ਇ ਕਵੀਸ਼ਰੀ ਅਤੇ ਡਾ.ਅੰਬੇਦਕਰ ਦੇ ਯੋਗਦਾਨ ਨੂੰ ਇੱਕ ਗੀਤ ਵਿੱਚ ਪੇਸ਼ ਕੀਤਾ ਗਿਆ।
ਪ੍ਰੋਗਰਾਮ ਉਦੋਂ ਸਿਖਰ ਤੇ ਪਹੁੰਚ ਗਿਆ ਜਦੋਂ ਨਿਹੰਗ-ਸਿੰਘਾਂ ਦੀ ਪੁਸ਼ਾਕ ਵਿੱਚ ਸਜੇ ਵਿਦਿਆਰਥੀਆਂ ਨੇ ਗੱਤਕੇ ਦੀ ਪੇਸ਼ਕਾਰੀ ਕੀਤੀ।ਗੁਰਸਿੱਖੀ ਬਾਣੇ ਵਿੱਚ ਸਜੇ ਵਿਦਿਆਰਥੀਆਂ ਨੇ ਗੱਤਕੇ ਵਿੱਚ ਅਨੇਕਾਂ ਹੀ ਦਿਲ ਕੰਬਾਊ ਜੌਹਰ ਵਿਖਾਏ।ਇਸ ਮੌਕੇ ਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਇੱਕ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਵਿਰਸੇ ਵਿੱਚ ਮਿਲੇ ਹਨ ਅਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਅਸੀਂ ਇੱਕ ਅਮੀਰ ਵਿਰਸੇ ਦੇ ਮਾਲਕ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਿਰਸੇ, ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ।
ਖ਼ਾਲਸਾ ਸਿਰਜਨਾ ਦਿਵਸ ਤੇ ਚਾਨਣਾ ਪਾਉਦਿਆਂ ਸ੍ਰੀ ਬਾਂਸਲ ਨੇ ਕਿਹਾ ਕਿ ਇਹ ਦਿਵਸ ਸਾਨੂੰ ਜਾਤ-ਪਾਤ ਦਾ ਖੰਡਨ ਕਰਕੇ ਇੱਕ ਹੋਣ ਦਾ ਸੁਨੇਹਾ ਦਿੰਦਾ ਹੈ।ਇਸ ਲਈ ਸਾਨੂੰ ਸਭੈ ਸਾਂਝੀਵਾਲ ਸਦਾਇਣ ਦੀ ਧਾਰਨਾ ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) , ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦਾ ਸੁਨੇਹਾ ਦਿੱਤਾ ਅਤੇ ਹਰ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
Click to Follow Babushahi Facebook page →