ਸੀਜੀਸੀ ਲਾਂਡਰਾ ਨੇ ਤਿੰਨ ਵੱਕਾਰੀ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਮਝੌਤਿਆਂ ’ਤੇ ਕੀਤੇ ਦਸਤਖਤ
- ਵਿਦਿਆਰਥੀਆਂ ਅਤੇ ਖੋਜ ਦੇ ਆਦਾਨ-ਪ੍ਰਦਾਨ ਲਈ ਮੌਕਿਆਂ ਵਿੱਚ ਕੀਤਾ ਵਾਧਾ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 21 ਨਵੰਬਰ 2024 - ਇੰਟਰਨੈਸ਼ਨਲ ਅਫੇਅਰਜ਼ (ਅੰਤਰਰਾਸ਼ਟਰੀ ਮਾਮਲਿਆਂ ਦੇ) ਵਿਭਾਗ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਤਿੰਨ ਵੱਕਾਰੀ ਅੰਤਰਰਾਸ਼ਟਰੀ ਸੰਸਥਾਵਾਂ ਈਸਟਰਨ ਮੈਡੀਟੇਰੀਅਨ ਯੂਨੀਵਰਸਿਟੀ (ਈਐਮਯੂ), ਸਾਈਪ੍ਰਸ ਬ੍ਰਿਟਸ ਇੰਪੀਰੀਅਲ ਯੂਨੀਵਰਸਿਟੀ ਕਾਲਜ, ਸ਼ਾਰਜਾਹ, ਯੂਏਈ ਅਤੇ ਐਲਬਸਟੈਡ-ਸਿਗਮਾਰਿੰਗਨ ਯੂਨੀਵਰਸਿਟੀ, ਜਰਮਨੀ ਦੇ ਨਾਲ ਸਮਝੋਤਾ ਪੱਤਰਾਂ (ਐਮਓਯੂਸ) ’ਤੇ ਹਸਤਾਖਰ ਕੀਤੇ ਗਏ ਹਨ। ਇਹ ਸਮਝੋਤਾ ਪੱਤਰ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀ ਦੁਨੀਆ ਵਿੱਚ ਕਾਮਯਾਬ ਹੋਣ ਲਈ ਤਿਆਰ ਕਰਨ ਪ੍ਰਤੀ ਸੰਸਥਾ ਦੇ ਸਮਰਪਣ ਨੂੰ ਦਰਸਾਉਂਦੇ ਹਨ।
ਇਹ ਗਠਜੋੜ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਗਲੋਬਲ ਐਕਸਪੋਜ਼ਰ, ਵਿਿਭੰਨ ਸਿੱਖਣ ਦੇ ਮੌਕੇ ਅਤੇ ਅਕਾਦਮਿਕ, ਖੋਜ ਤੇ ਸੱਭਿਆਚਾਰਕ ਵਟਾਂਦਰੇ ਲਈ ਮੌਕੇ ਪ੍ਰਦਾਨ ਕਰਨ ਲਈ ਸੀਜੀਸੀ ਲਾਂਡਰਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਜ਼ਿਕਰਯੋਗ ਹੈ ਕਿ ਸੀਜੀਸੀ ਲਾਂਡਰਾਂ ਨੇ ਦੁਨੀਆ ਭਰ ਦੇ ਪ੍ਰਮੁੱਖ ਸੰਸਥਾਨਾਂ ਨਾਲ 50 ਤੋਂ ਵੱਧ ਸਮਝੋਤਾ ਪੱਤਰਾਂ ਤੇ ਹਸਤਾਖਰ ਕੀਤੇ ਹਨ ਇਨ੍ਹਾਂ ਵਿੱਚ ਯੂਐਸਏ, ਆਸਟ੍ਰੇਲੀਆ, ਯੂਕੇ, ਕੈਨੇਡਾ, ਬੈਲਜੀਅਮ ਅਤੇ ਹੋਰ ਸਥਾਨਾਂ ਦੇ ਏਏਸੀਐਸਬੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਸ਼ਾਮਲ ਹਨ।ਇਨ੍ਹਾਂ ਸਮਝੋਤਿਆਂ ਦਾ ਮੁੱਖ ਉਦੇਸ਼ ਸੀਜੀਸੀਅਨਾਂ ਦੇ ਕੈਰੀਅਰ ਦੀਆਂ ਸੰਭਾਵਨਾਵਾਂ, ਅਕਾਦਮਿਕ ਉੱਤਮਤਾ ਅਤੇ ਨਿੱਜੀ ਵਿਕਾਸ ਨੂੰ ਵਧਾਉਣਾ ਹੈ।
ਈਸਟਰਨ ਮੈਡੀਟੇਰੀਅਨ ਯੂਨੀਵਰਸਿਟੀ, ਸਾਈਪ੍ਰਸ ਨਾਲ ਸਾਂਝੇਦਾਰੀ ਆਰਟੀਕੁਲੇਸ਼ਨ ਪਾਥਵੇਅ, ਸਮੈਸਟਰ ਐਬਰੋਡ ਪ੍ਰੋਗਰਾਮ, ਆੱਨਲਾਈਨ ਅਤੇ ਛੋਟੇ ਕੋਰਸਾਂ ਤੋਂ ਇਲਾਵਾ ਖੋਜ ਅਤੇ ਫੈਕਲਟੀ ਵਿਕਾਸ ਪਹਿਲਕਦਮੀਆਂ ਦੀ ਪੇਸ਼ਕਸ਼ ਕਰੇਗੀ।ਇਸ ਦੇ ਨਾਲ ਹੀ ਵਿਿਦਆਰਥੀਆਂ ਨੂੰ ਸਾਂਝੇ ਖੋਜ ਪ੍ਰੋਜੈਕਟਾਂ, ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮਾਂ, ਅਧਿਐਨ ਦੌਰੇ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਸੈਮੀਨਾਰਾਂ ਵਿੱਚ ਭਾਗੀਦਾਰੀ ਤੋਂ ਵੀ ਲਾਭ ਮਿਲੇਗਾ।ਇਸੇ ਤਰ੍ਹਾਂ, ਬ੍ਰਿਟਸ ਇੰਪੀਰੀਅਲ ਯੂਨੀਵਰਸਿਟੀ ਕਾਲਜ, ਸ਼ਾਰਜਾਹ, ਯੂਏਈ ਨਾਲ ਸਮਝੌਤਾ ਛੋਟੇ ਕੋਰਸਾਂ, ਇੰਟਰਨਸ਼ਿਪਾਂ ਅਤੇ ਨਵੀਨਤਾਕਾਰੀ ਸਹਿਯੋਗ ’ਤੇ ਧਿਆਨ ਕੇਂਦਰਿਤ ਕਰੇਗਾ। ਇਹ ਗੱਠਜੋੜ ਵਿਿਦਆਰਥੀਆਂ ਨੂੰ ਐਕਸਚੇਂਜ ਪ੍ਰੋਗਰਾਮਾਂ, ਅਧਿਐਨ ਯਾਤਰਾਵਾਂ, ਅਤੇ ਸੰਯੁਕਤ ਖੋਜ ਗਤੀਵਿਧੀਆਂ ਰਾਹੀਂ ਗਲੋਬਲ ਅਕਾਦਮਿਕ ਅਤੇ ਪੇਸ਼ੇਵਰ ਅਨੁਭਵ ਹਾਸਲ ਕਰਨ ਦੇ ਯੋਗ ਬਣਾਏਗਾ। ਇਸ ਤੋਂ ਇਲਾਵਾ ਐਲਬਸਟੈਡ ਸਿਗਮਾਰਿੰਗਨ ਯੂਨੀਵਰਸਿਟੀ, ਜਰਮਨੀ ਨਾਲ ਸਮਝੌਤਾ, ਉਦਯੋਗਿਕ ਖੋਜ ਅਤੇ ਸਿੱਖਿਆ ਵਿੱਚ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ।ਇਸ ਦੇ ਨਾਲ ਹੀ ਸੰਯੁਕਤ ਪਹਿਲਕਦਮੀਆਂ ਵਿੱਚ ਸਹਿਯੋਗੀ ਡਿਗਰੀ ਪ੍ਰੋਗਰਾਮ, ਖੋਜ ਪ੍ਰੋਜੈਕਟ, ਵਿਿਦਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮ, ਅੰਤਰਰਾਸ਼ਟਰੀ ਕਾਨਫਰੰਸਾਂ, ਵਰਕਸ਼ਾਪਾਂ ਅਤੇ ਲੈਕਚਰ ਆਦਿ ਦਾ ਆਯੋਜਨ ਸ਼ਾਮਲ ਹੈ।
ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ ਨੇ ਕਿਹਾ ਕਿ ਸੀਜੀਸੀ ਲਾਂਡਰਾਂ ਵਿਖੇ ਉਹ ਅਜਿਹੇ ਮੌਕਿਆਂ ਦਾ ਵਿਸਥਾਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਉਨ੍ਹਾਂ ਦੇ ਵਿਿਦਆਰਥੀਆਂ ਅਤੇ ਫੈਕਲਟੀ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਵਿਿਦਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਐਕਸਪੋਜ਼ਰ ਅਤੇ ਸੱਭਿਆਚਾਰਕ ਵਟਾਂਦਰੇ ਰਾਹੀਂ ਸਿੱਖਿਆ, ਖੋਜ ਅਤੇ ਨਿੱਜੀ ਵਿਕਾਸ ਵਿੱਚ ਉੱਤਮਤਾ ਹਾਸਲ ਕਰਨ ਲਈ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰੇਗੀ।
ਇਸੇ ਤਰ੍ਹਾਂ ਅੰਤਰਰਾਸ਼ਟਰੀ ਮਾਮਲਆਂਿ ਦੇ ਵਿਭਾਗ ਸੀਜੀਸੀ ਲਾਂਡਰਾਂ ਦੇ ਡੀਨ ਡਾ.ਰਮਨਦੀਪ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਈਐਮਯੂ, ਬ੍ਰਿਟਸ ਇੰਪੀਰੀਅਲ ਯੂਨੀਵਰਸਿਟੀ ਅਤੇ ਐਲਬਸਟੈਡ ਸਿਗਮਾਰਿੰਗਨ ਯੂਨੀਵਰਸਿਟੀ ਦੇ ਨਾਲ ਕੀਤੀ ਗਈ ਭਾਈਵਾਲੀ ਵਿਿਦਆਰਥੀਆਂ ਨੂੰ ਵਿਿਭੰਨ ਅਕਾਦਮਿਕ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰਨ, ਅਤਿ ਆਧੁਨਿਕ ਖੋਜ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦੀ ਅਕਾਦਮਿਕ ਅਤੇ ਪੇਸ਼ੇਵਰ ਯੋਗਤਾਵਾਂ ਨੂੰ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ।
ਅਦਾਰੇ ਵੱਲੋਂ ਕੀਤੀਆਂ ਇਹ ਅੰਤਰਰਾਸ਼ਟਰੀ ਪਹਿਲਕਦਮੀਆਂ ਇਹੀ ਦਰਸਾਉਂਦੀਆਂ ਹਨ ਕਿ ਸੀਜੀਸੀ ਲਾਂਡਰਾਂ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਲਈ ਇੱਕ ਗਤੀਸ਼ੀਲ, ਖੋਜ ਕੇਂਦ੍ਰਿਤ, ਉਦਯੋਗ ਅਲਾਈਨਡ ਅਤੇ ਭਰਪੂਰ ਸਿੱਖਣ ਦਾ ਮਾਹੌਲ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ।