ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲੂਮਨਾਈ ਬੀ.ਸੀ. ਚੈਪਟਰ ਵੱਲੋਂ ਸਾਲਾਨਾ ਸਮਾਰੋਹ 22 ਮਈ ਨੂੰ
ਹਰਦਮ ਮਾਨ
ਸਰੀ, 11 ਮਈ 2026- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਅਤੇ ਵਿਦੇਸ਼ਾਂ ਵਿੱਚ ਬੈਠੇ ਪੁਰਾਣੇ ਵਿਦਿਆਰਥੀਆਂ ਨੂੰ ਇੱਕ-ਦੂਜੇ ਨਾਲ ਜੋੜਨ ਲਈ 'ਪੰਜਾਬੀ ਯੂਨੀਵਰਸਿਟੀ ਐਲੂਮਨਾਈ ਬੀ.ਸੀ. ਚੈਪਟਰ' ਵੱਲੋਂ ਇਸ ਸਾਲ ਦਾ ਸ਼ਾਨਦਾਰ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੇ ਸਮਾਰੋਹ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪ੍ਰੋਗਰਾਮ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਦੇ ਮਸ਼ਹੂਰ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਨੇ ਸੰਭਾਲੀ ਹੈ। ਦਰਸ਼ਕਾਂ ਨੂੰ ਕਲਾ, ਸੱਭਿਆਚਾਰ ਅਤੇ ਉੱਚ ਪੱਧਰੀ ਮਨੋਰੰਜਨ ਦਾ ਅਜਿਹਾ ਸੁਮੇਲ ਦੇਖਣ ਨੂੰ ਮਿਲੇਗਾ, ਜੋ ਯਕੀਨਨ ਸਭ ਨੂੰ ਪਟਿਆਲਾ ਕੈਂਪਸ ਦੇ ਉਹਨਾਂ ਰੰਗੀਨ ਦਿਨਾਂ ਦੀ ਯਾਦ ਦਿਵਾ ਦੇਵੇਗਾ।
ਇਹ ਸਮਾਗਮ 22 ਮਈ ਨੂੰ ਸ਼ਾਮ 6:00 ਵਜੇ ਤੋਂ ਗ੍ਰੈਂਡ ਤਾਜ ਬੈਨਕੁਇਟ ਹਾਲ ਵਿਖੇ ਸ਼ੁਰੂ ਹੋਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਐਲੂਮਨਾਈ ਮੈਂਬਰਾਂ ਨੂੰ ਨਿੱਘਾ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਇਸ ਯਾਦਗਾਰੀ ਸ਼ਾਮ ਦਾ ਹਿੱਸਾ ਬਣਨ। ਇਹ ਮਿਲਣੀ ਨਾ ਸਿਰਫ਼ ਪੁਰਾਣੇ ਸਾਥੀਆਂ ਨੂੰ ਮਿਲਣ ਦਾ ਜ਼ਰੀਆ ਬਣੇਗੀ, ਸਗੋਂ ਪੰਜਾਬੀ ਵਿਰਸੇ ਅਤੇ ਕਲਾ ਨਾਲ ਮੁੜ ਜੁੜਨ ਦਾ ਵੀ ਇੱਕ ਸੁਨਹਿਰੀ ਮੌਕਾ ਹੋਵੇਗੀ।
ਵਧੇਰੇ ਜਾਣਕਾਰੀ ਲਈ ਮਨਦੀਪ ਧਾਲੀਵਾਲ (604-765-1111), ਕੁਲਦੀਪ ਸਿੱਧੂ (778-886-4500), ਪਰਮਿੰਦਰ ਭਾਟੀਆ (604-657-7750) ਅਤੇ ਮੀਰਾ ਗਿੱਲ (778-552-6472) ਨਾਲ ਸੰਪਰਕ ਕੀਤਾ ਜਾ ਸਕਦਾ ਹੈ।