ਵਿਆਹੁਤਾ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ
ਪੇਕੇ ਪਰਿਵਾਰ ਨੇ ਘਰ ਵਾਲੇ ਜੇਠ ਅਤੇ ਦਰਾਣੀ ਤੇ ਲਾਏ ਗੰਭੀਰ ਦੋਸ਼
ਰੋਹਿਤ ਗੁਪਤਾ, ਗੁਰਦਾਸਪਰ
ਪਿੰਡ ਦਾਰਾਪੁਰ ਦੀ 26 ਸਾਲਾ ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਤੋਂ ਬਾਅਦ ਮਿਰਤਕਾ ਦੇ ਪੇੇਕੇ ਪਰਿਵਾਰ ਵੱਲੋਂ ਮ੍ਰਿਤਕਾ ਦੇ ਘਰ ਵਾਾਲੇ ਦਰਾਣੀ ਅਤੇ ਜੇਠ ਤੇ ਕਤਲ ਕਰਨ ਦਾ ਸ਼ੱਕ ਜਤਾਇਆ ਹੈ। ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ।
ਮਿਰਤਕਾ ਜਿੰਦਰ ਦੇ ਪੇੇਕੇ ਪਰਿਵਾਰ ਦਾਾ ਕਹਿਣਾ ਕਿ ਜਿੰਦਰ ਦੇੇ ਕੋਈ ਵੀ ਔਲਾਦ ਨਹੀਂ ਸੀ ਇਸ ਕਾਰਨ ਸ਼ਰਾਬ ਚ ਟੱਲੀ ਹੋ ਕੇ ਅਕਸਰ ਹੀ ਉਸ ਦਾ ਪਤੀ ਉਸਦੀ ਮਾਰ ਕਟਾਈ ਕਰਦਾ ਰਹਿੰਦਾ ਸੀ ਅਤੇ ਹੋਰ ਵਿਆਹ ਕਰਾਉਣ ਦੀਆਂ ਗੱਲਾਂ ਵੀ ਕਰਦਾ ਸੀ । ਕੁੜੀ ਦੀ ਮੌਤ ਤੋਂ ਬਾਅਦ ਘਰ ਤੋਂ ਫਰਾਰ ਹੋ ਗਿਆ ਹੈ । ਜਿਸ ਕਾਰਨ ਉਹਨਾਂ ਦੇ ਸ਼ੱਕ ਦਾ ਘੇਰਾ ਹੋਰ ਵਧਿਆ ਹੈ। ਉਹਨਾਂ ਨੇ ਇਹ ਦਾਵਾ ਵੀ ਕੀਤਾ ਹੈ ਕਿ ਮ੍ਰਿਤਕਾ ਦੇ ਗਲੇ ਅਤੇ ਬਾਂਹ ਤੇ ਮਾਰਕੁਟਾਈ ਦੇ ਨਿਸ਼ਾਨ ਹਨ ।
ਦੂਜੇ ਪਾਸੇ ਸਬੰਧਤ ਡੀਐਸਪੀ ਕੁਲਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਮ੍ਰਿਤਕਾ ਜਿੰਦਰ ਦੇ ਪੇਕਾ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਜਿੰਦਰ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਉਸ ਦੀ ਮੌਤ ਮਾਰ ਕੁਟਾਈ ਕਰਨ ਹੋਈ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜੇਕਰ ਕੁਝ ਅਜਿਹਾ ਨਿਕਲਿਆ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏਗੀ।
- Download Babushahi App
-
-