ਇਥੋਪੀਆ: ਭੂਚਾਲ ਅਤੇ ਜਵਾਲਾਮੁਖੀ ਫਟਣ ਨਾਲ ਹੜਕੰਪ
ਇਥੋਪੀਆ: ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (EMSC) ਦੇ ਅਨੁਸਾਰ, ਇਥੋਪੀਆ ਵਿੱਚ 5.5 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ। ਇਸ ਤੋਂ ਪਹਿਲਾਂ ਮਾਉਂਟ ਡੋਫਾਨ 'ਤੇ ਜਵਾਲਾਮੁਖੀ ਫਟਣ ਦੀ ਰਿਪੋਰਟ ਮਿਲੀ। ਖੇਤਰ ਵਿੱਚ ਹਾਲ ਹੀ ਵਿੱਚ ਛੋਟੇ ਭੂਚਾਲ ਲਗਾਤਾਰ ਮਹਿਸੂਸ ਹੋ ਰਹੇ ਹਨ, ਜਿਨ੍ਹਾਂ ਨੇ ਚਿੰਤਾ ਵਧਾ ਦਿੱਤੀ ਹੈ। ਪ੍ਰਸ਼ਾਸਨ ਵਸਨੀਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਤਬਦੀਲ ਕਰਨ ਵਿੱਚ ਜੁਟਿਆ ਹੈ।