ਦਯਾ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ, ਨਮਿਤ ਅੰਤਿਮ ਅਰਦਾਸ 10 ਨੂੰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 6 ਜਨਵਰੀ 2024 - ਲਾਇਨਜ਼ ਕਲੱਬ ਫ਼ਰੀਦਕੋਟ ਦੇ ਆਗੂ, ਦਯਾ ਫ਼ੋਟੋ ਸਟੇਟ ਦੇ ਮੈਨੇਜਿੰਗ ਡਾਇਰੈਕਟਰ ਦਯਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸੇਵਾ ਮੁਕਤ ਸੈਂਟਰ ਹੈਡ ਟੀਚਰ ਬਲਬੀਰ ਕੌਰ ਸੁਪਤਨੀ ਡਾ.ਜੋਰਾ ਸਿੰਘ ਦਾ ਦੇਹਾਂਤ ਹੋ ਗਿਆ। ਮਾਤਾ ਬਲਬੀਰ ਕੌਰ ਨਮਿਤ ਅੰਤਿਮ ਅਰਦਾਸ 10 ਜਨਵਰੀ, ਦਿਨ ਸ਼ੁੱਕਰਵਾਰ ਨੂੰ, ਦੁਪਹਿਰ 1:00 ਵਜੇ, ਪਿੰਡ ਪੰਜਗਰਾਈ ਖੁਰਦ (ਹੱਦ ਵਾਲੀ) ਜ਼ਿਲਾ ਮੋਗਾ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਦਯਾ ਸਿੰਘ ਨਾਲ ਲਾਇਨਜ਼ ਫ਼ਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ, ਮੈਂਬਰ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਐਡਵੋਕੇਟ ਸੁਨੀਲ ਚਾਵਲਾ, ਰਾਜਿੰਦਰ ਸਿੰਘ ਰੁਪਾਣਾ, ਐਨ.ਆਰ.ਆਈ ਰਜਨੀਸ਼ ਗਰੋਵਰ, ਅਮਰੀਕ ਸਿੰਘ ਖਾਲਸਾ, ਨਵਦੀਪ ਸਿੰਘ ਰਿੱਕੀ ਮੰਘੇੜਾ, ਜਸਬੀਰ ਸਿੰਘ ਜੱਸੀ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਸਰਪ੍ਰਸਤ ਡਾ.ਸੰਜੀਵ ਗੋਇਲ, ਸਕੱਤਰ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।