← ਪਿਛੇ ਪਰਤੋ
ਛਾਏ ਪੰਜਾਬੀ: ਸਿੰਘ ਇਜ਼ ਕਿੰਗ ਦੀ ਰੋਜ਼ 48 ਕਰੋੜ ਤਨਖਾਹ
ਅਸ਼ੋਕ ਵਰਮਾ
ਚੰਡੀਗੜ੍ਹ, 6ਜਨਵਰੀ2025:ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਇੱਕ ਅਜਿਹਾ ਉਦਯੋਗਪਤੀ ਦਾ ਨਾਮ ਸੁਰਖੀਆਂ ’ਚ ਹੈ ਜਿਸ ਨੇ ਆਪਣੀ ਮਿਹਨਤ ਅਤੇ ਤੀਖਣ ਬਲ ਬੁੱਧੀ ਦੇ ਅਧਾਰ ਤੇ ਇੱਕ ਦਿਨ ’ਚ ਕਰੋੜਾਂ ਰੁਪਏ ਕਮਾਈ ਕਰਨ ਦਾ ਰਿਕਾਰਡ ਬਨਾਉਣ ’ਚ ਸਫਲਤਾ ਹਾਸਲ ਕੀਤੀ ਹੈ। ਇਹ ਨਾਮ ਪੰਜਾਬ ਦੇ ਮੂਲ ਨਿਵਾਸੀ ਜਗਦੀਪ ਸਿੰਘ ਦਾ ਹੈ ਜੋ ਅੱਜ ਕੱਲ੍ਹ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ ਸਭ ਤੋਂ ਜਿਆਦਾ ਤਨਖਾਹ ਹਾਸਲ ਕਰਨ ਵਾਲਾ ਕਰਮਚਾਰੀ ਬਣ ਗਿਆ ਹੈ। ਦੁਨੀਆਂ ਵਿੱਚ ਜਦੋਂ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓਜ਼ ਦੀ ਚਰਚਾ ਹੁੰਦੀ ਹੈ ਤਾਂ ਇਸ ’ਚ ਗੂਗਲ ਦੇ ਸੁੰਦਰ ਪਿਚਾਈ ਅਤੇ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਦਾ ਨਾਮ ਸਾਹਮਣੇ ਆਉਂਦੇ ਹਨ। ਹੁਣ ਕੁਆਂਟਮਸਕੇਪ ਦੇ ਕੰਪਨੀ ਦੇ ਪਭਾਰਤੀ ਮੂਲ ਦੇ ਉਹ ਵੀ ਪੰਜਾਬੀ ਨੌਜਵਾਨ ਜਗਦੀਪ ਸਿੰਘ ਨੇ ਇੰਨ੍ਹਾਂ ਨੂੰ ਪਛਾੜ ਦਿੱਤਾ ਹੈ। ਲੋਕ ਇਹ ਜਾਨਣ ਲਈ ਉਤਸਕ ਹਨ ਕਿ ਉਸ ਦੀ ਤਨਖਾਹ 48 ਕਰੋੜ ਰੁਪਏ ਕਿਸ ਤਰਾਂ ਹੋਈ ਹੈ। ਇੱਕ ਖਬਰ ਏਜੰਸੀ ਦੀ ਰਿਪੋਰਟ ਅਨੁਸਾਰ ਜਗਦੀਪ ਸਿੰਘ ਦਾ ਸਲਾਨਾ ਪੈਕੇਜ 17 ਹਜ਼ਾਰ 500 ਕਰੋੜ ਰੁਪਏ ਦਾ ਹੈ ਜਿਸ ਦੀ ਔਸਤ 48 ਕਰੋੜ ਰੁਪਏ ਰੋਜਾਨਾ ਬਣਦੀ ਹੈ। ਜਗਦੀਪ ਸਿੰਘ ਕਆਂਟਮਸਕੇਪ ਦਾ ਸਾਬਕਾ ਸੰਸਥਾਪਕ ਅਤੇ ਮੌਜੂਦ ਸਮੇਂ ’ਚ ਉਹ ਸਟੀਲੈਥ ਸਟਾਰਟਅੱਪ ਦਾ ਸੀਈਓ ਹੈ।ਰਿਪੋਰਟ ਅਨੁਸਾਰ ਜਗਦੀਪ ਸਿੰਘ ਦੀ ਤਨਖਾਹ ਸਬੰਧੀ ਫੈਸਲਾ ਪੂਰੀ ਸੋਚ ਵਿਚਾਰ ਅਤੇ ਬਣਦੀ ਪ੍ਰਕਿਰਿਆ ਤੋਂ ਬਾਅਦ ਲਿਆ ਗਿਆ ਸੀ। ਅਸਲ ’ਚ ਕੁਆਂਟਮਸਕੇਪ ਦੇ ਸ਼ੇਅਰ ਹੋਲਡਰਾਂ ਨੇ ਇੱਕ ਸਲਾਨਾ ਜਿਸ ਵਿੱਚ ਸੀਈਓ ਜਗਦੀਪ ਸਿੰਘ ਲਈ ਤਕਰੀਬਨ 2.1 ਬਿਲੀਅਨ ਡਾਲਰ ਦਾ ਮੁਆਵਜ਼ਾ ਪੈਕੇਜ ਪ੍ਰਵਾਨ ਕੀਤਾ ਗਿਆ ਸੀ। ਜਗਦੀਪ ਸਿਘ ਦੇ 2.3 ਬਿਲੀਅਨ ਡਾਲਰ ਦੇ ਸ਼ੇਅਰ ਵੀ ਇਸ ਪੈਕੇਜ ਵਿੱਚ ਸ਼ਾਮਲ ਸਨ। ਸਾਲ 2020 ਦੌਰਾਨ ਕੁਆਂਟਮਸਕੇਪ ਨੂੰ ਅਮਰੀਕੀ ਸਟਾਕ ਐਕਸਚੇਂਜ ’ਚ ਸੂਚੀਬੱਧ ਕੀਤਾ ਗਿਆ ਸੀ । ਇਸ ਨੂੰ ਨਿਵੇਸ਼ਕਾਂ ਦਾ ਭਾਰੀ ਹੁੰਗਾਰਾ ਮਿਲਿਆ ਸੀ ਜੋ ਕੰਪਨੀ ਦੀ ਕੀਮਤ ਵਧਾਉਣ ਵਾਲਾ ਸਾਬਤ ਹੋਇਆ ਸੀ। ਇਸ ਕਾਰਨ ਜਗਦੀਪ ਸਿੰਘ ਦੀ ਤਨਖਾਾਹ ਵਧ ਗਈ ਜਿਸ ਦਾ ਅੰਕੜਾ ਭਾਰਤੀ ਰਪਏ ਮੁਤਾਬਕ 17 ਹਜ਼ਾਰ 500 ਕਰੋੜ ਤੱਕ ਚਲਾ ਗਿਆ ਜਿਸ ਦੇ ਅਧਾਰ ਤੇ ਇਹ ਤਨਖਾਹ 48 ਕੋੜ ਰੁਪਏ ਪ੍ਰਤੀ ਦਿਨ ਬਣਦੀ ਹੈ ਜੋਕਿ ਪੰਜਾਬ ਪੰਜਾਬੀਅਤ ਲਈ ਵੱਡੇ ਮਾਣ ਵਾਲੀ ਗੱਲ ਹੈ। ਜਗਦੀਪ ਸਿੰਘ ਦਾ ਸਫਰ ਸਾਲ 2010 ’ਚ ਉਦੋਂ ਸ਼ੁਰੂ ਹੋਇਆ ਜਦੋਂ ਉਸ ਨੇ ਕੁਆਂਟਮਸਕੇਪ ਨਾਮਕ ਇੱਕ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਜੋ ਇਲੈਕਟਰਿਕ ਗੱਡੀਆਂ ਲਈ ਸਾਲਿਡ ਸਟੇਟ ਬੈਟਰੀਆਂ ਦਾ ਉਤਾਦਨ ਕਰਦੀ ਸੀ। ਕੁਆਂਟਮਸਕੇਪ ਵਿੱਚ ਬਣੀਆਂ ਸਾਲਿਡ-ਸਟੇਟ ਬੈਟਰੀਆਂ ਰਵਾਇਤੀ ਬੈਟਰੀਆਂ ਨਾਲੋਂ ਲੰਬੀ ਪਾਵਰ ਅਤੇ ਤੇਜ਼ੀ ਨਾਲ ਚਾਰਜ ਹੁੰਦੀਆਂ ਹਨ। ਇਲੈਕਟਰਿਕ ਗੱਡੀਆਂ ਵਿੱਚ ਇਹੋ ਬੈਟਰੀਆਂ ਵੱਡੀ ਪੱਧਰ ਤੇ ਵਰਤੀਆਂ ਜਾ ਰਹੀਆਂ ਹਨ। ਇਲੈਕਟਰਿਕ ਕਾਰਾਂ ਆਦਿ ਦੇ ਸੈਕਟਰ ਵਿੱਚ ਉਛਾਲ ਦੇ ਨਾਲ ਕੰਪਨੀ ਵੀ ਨਵੀਆਂ ਉਚਾਈਆਂ ’ਤੇ ਪਹੁੰਚ ਰਹੀ ਹੈ। ਹੁਣ ਵੀ ਜਗਦੀਪ ਸਿੰਘ ਦੇ ਸੋਸ਼ਲ ਮੀਡੀਆ ਅਕਾਉਂਟ ਦੀ ਪੁਣਛਾਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਹਾਲੇ ਰੁਕਿਆ ਨਹੀਂ ਬਲਕਿ ਉਹ ਇੰਨ੍ਹਾਂ ਦਿਨਾਂ ਦੌਰਾਨ ਕਿਸੇ ਨਵੇਂ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ ਜੋ ਭਵਿੱਖ ’ਚ ਵੱਡੇ ਬਦਲਾਅ ਲਿਆ ਸਕਦੇ ਹਨ। ਹਾਲਾਂਕਿ ਜਗਦੀਪ ਸਿੰਘ ਦਾ ਨਵਾਂ ਸਟਾਰਟਅੱਪ ਫਿਲਹਾਲ ਰਾਜ਼ ਹੈ ਪਰ ਉਸ ਦੇ ਪਿਛਲੇ ਕੰਮਾਂ ਅਤੇ ਦ੍ਰਿਸ਼ਟੀਕੋਣ ਨੂੰ ਦੇਖਦਿਆਂ ਇਹ ਸਪਸ਼ਟ ਹੈ ਕਿ ਉਸ ਦਾ ਅਗਲਾ ਕਦਮ ਵੀ ਸ਼ਾਨਦਾਰ ਹੀ ਹੋਵੇਗਾ। ਜਗਦੀਪ ਸਿੰਘ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੈ ਜੋ ਆਪਣੀ ਮਿਹਨਤ ਦੇ ਬਲਬੂਤੇ ਸਫਲਤਾ ਹਾਸਲ ਕਰ ਰਹੇ ਹਨ ਜਾਂ ਫਿਰ ਸਫਲ ਹੋਣ ਦੀ ਦਿਸ਼ਾ ’ਚ ਕਰੜੀ ਤਪੱਸਿਆ ਕੀਤੀ ਜਾ ਰਹੀ ਹੈ। ਜਗਦੀਪ ਸਿੰਘ ਦੀ ਸਿੱਖਿਆ ਦਾ ਸਫਰ ਜਗਦੀਪ ਸਿੰਘ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਜਗਦੀਪ ਸਿੰਘ ਨੇ ਸਾਲ 2024 ’ਚ ਕਆਂਟਮਸਕੇਪ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਫਰਵਰੀ 2024 ’ਚ ਸ਼ਿਵ ਸ਼ਿਵਰਾਮ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਸੀ। ਜਗਦੀਪ ਸਿੰਘ ਅੱਜ ਕੱਲ੍ਹ ਸਟੀਲਥ ਸਟਾਰਟਅੱਪ ਦੇ ਸੀਈਓ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
Total Responses : 318