ਚੋਰ ਦੁਕਾਨਾਂ ਤੇ ਘਰਾਂ ਦੇ ਬਾਹਰ ਦੀਵਾਰਾਂ ਨਾਲ ਤੇ ਛੱਤਾਂ ਦੇ ਪਏ AC ਦੇ ਕੰਪਰੈਸ਼ਰਾ ਨੂੰ ਕਰਨ ਲੱਗੇ ਚੋਰੀ
? ਸਮਰਾਲਾ ਵਿੱਚ ਵੱਖ ਵੱਖ ਜਗਾਵਾਂ ਤੇ ਲਗਾਤਾਰ ਕੰਪਰੈਸ਼ਨ ਦੀਆਂ ਕਰ ਰਹੇ ਹਨ ਚੋਰੀਆਂ
ਰਵਿੰਦਰ ਢਿੱਲੋਂ
ਸਮਰਾਲਾ, 6 ਜਨਵਰੀ 2025 - ਖੰਨਾ ਪੁਲਿਸ ਜ਼ਿਲਾ ਅਧੀਨ ਸਮਰਾਲਾ ਵਿੱਚ AC ਦੇ ਕੰਪਰੈਸ਼ਰ ਚੋਰੀ ਕਰਨ ਵਾਲਾ ਗਰੋਹ ਹੋਇਆ ਸਰਗਰਮ ਸਮਰਾਲਾ ਵਿੱਚ ਪਿਛਲੇ 20 ਦਿਨਾਂ ਤੋਂ AC ਦੇ ਕੰਪਰੈਸ਼ਰਾ ਨੂੰ ਚੋਰੀ ਕਰਨ ਦੀਆਂ ਵਾਰਦਾਤਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ। ਆਮ ਤੌਰ ਤੇ ਹਰ ਇੱਕ AC ਦੇ ਕੰਪਰੈਸ਼ਰ ਜਿਆਦਾ ਤਰ ਘਰ ਅਤੇ ਦੁਕਾਨਾਂ ਦੀਆਂ ਛੱਤਾਂ ਉੱਪਰ ਜਾਂ ਦੀਵਾਰਾਂ ਤੇ ਲੱਗੇ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਚੋਰੀ ਕਰਨ ਲਈ ਚੋਰਾਂ ਨੂੰ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਮੌਸਮ ਠੰਡਾ ਹੋਣ ਦੇ ਕਾਰਨ AC ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਕਰਕੇ ਚੋਰਾਂ ਨੂੰ AC ਦੇ ਕੰਪਰੈਸ਼ਰਾ ਨੂੰ ਚੋਰੀ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ ਤਾਜ਼ਾ ਜਾਣਕਾਰੀ ਅਨੁਸਾਰ ਬੀਤੀ ਰਾਤ ਵੀ ਚੋਰਾਂ ਵੱਲੋਂ ਸਮਰਾਲਾ ਦੇ ਮਾਛੀਵਾੜਾ ਰੋਡ ਤੋਂ ਦੋ ਦੁਕਾਨਾਂ ਦੇ ਕੰਪਰੈਸ਼ਰਾ ਨੂੰ ਚੋਰੀ ਕੀਤਾ ਗਿਆ ਜੋ ਕਿ ਦੁਕਾਨਾਂ ਦੇ ਬਾਹਰ ਲੱਗੇ ਹੋਏ ਸਨ ਦੁਕਾਨਦਾਰ ਨੂੰ ਚੋਰੀ ਦੀ ਸੂਚਨਾ ਮਿਲਣ ਦੇ ਤੁਰੰਤ ਦੁਕਾਨਦਾਰਾਂ ਨੇ ਚੋਰੀ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿਤੀ ਇੱਥੇ ਜ਼ਿਕਰ ਜੋਗ ਇਹ ਵੀ ਹੈ ਕਿ 20 ਦਿਨ ਪਹਿਲਾਂ ਵੀ ਸਮਰਾਲਾ ਦੇ ਮਾਛੀਵਾੜਾ ਰੋਡ ਦੇ ਉੱਪਰ ਇੱਕ ਲੈਬੋਟਰੀ ਦੇ ਦੋ AC ਦੇ ਕੰਪਰੈਸ਼ਰਾਂ ਨੂੰ ਚੋਰੀ ਕਰ ਲਿਆ ਗਿਆ ਸੀ। ਜਿਸ ਦੀ ਸੂਚਨਾ ਵੀ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਵੱਲੋਂ ਇਸ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਅਤੇ ਅੱਜ ਫਿਰ ਇਹ ਦੋ ਕੰਪਰੈਸ਼ਰਾਂ ਦੀ ਚੋਰੀ ਕੀਤੇ ਗਏ ਜਿਸ ਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਇੰਦਰਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਰਜ ਕਰਵਾਈ ਗਈ ਜਿਸ ਵਿੱਚ ਉਸਨੇ ਆਪਣੀ ਦੁਕਾਨ ਤੇ ਲੱਗੇ ਹੋਏ AC ਦੇ ਆਊਟਰ ਦੀ ਚੋਰੀ ਹੋਣ ਦੀ ਕੰਪਲੇਂਟ ਲਿਖਾਈ ਜਿਸ ਲਈ CCTV ਕੈਮਰਿਆਂ ਨੂੰ ਚੈੱਕ ਕੀਤਾ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਥਾਣਾ ਮੁਖੀ ਨੇ ਦੁਕਾਨਦਾਰਾਂ ਅੱਗੇ ਅਪੀਲ ਕੀਤੀ ਕਿ ਆਪਣੀ ਦੁਕਾਨਾਂ ਦੇ ਬਾਹਰ ਬਲਬ ਲਗਾ ਕੇ ਰੱਖੋ ਕਿਉਂਕਿ ਅੱਜ ਕੱਲ ਧੁੰਦ ਦੇ ਕਾਰਨ ਵਿਜ਼ੀਬਿਲਿਟੀ ਘੱਟ ਹੁੰਦੀ ਹੈ। ਜਿਸ ਕਾਰਨ ਚੋਰਾਂ ਨੂੰ ਚੋਰੀ ਕਰਨ ਚ ਆਸਾਨੀ ਹੋ ਜਾਂਦੀ ਹੈ ਇਸ ਲਈ ਆਪਣੀ ਦੁਕਾਨ ਦੇ ਬਾਹਰ ਰਾਤ ਨੂੰ ਬਲਬ ਜਰੂਰ ਜਗਾ ਕੇ ਰੱਖਣ।